ਪਾਕਿਸਤਾਨ ਵਿਆਹ ਕਰਵਾਕੇ ਗਈ ਅੰਜੂ ਫੇਰ ਭਾਰਤ ਆਉਣ ਦੀ ਤਿਆਰੀ ’ਚ

0
125

ਪਾਕਿਸਤਾਨ ਵਿਆਹ ਕਰਵਾਕੇ ਗਈ ਅੰਜੂ ਫੇਰ ਭਾਰਤ ਆਉਣ ਦੀ ਤਿਆਰੀ ’ਚ

ਪਿਸਾਵਰ : ਦੋ ਬੱਚਿਆਂ ਦੀ 34 ਸਾਲਾ ਭਾਰਤੀ ਮਾਂ ਜਿਸ ਨੇ ਆਪਣੇ ਫੇਸਬੁੱਕ ਪਾਕਿਸਤਾਨ ਦੋਸਤ ਨਾਲ ਵਿਆਹ ਕਰਵਾ ਲਿਆ ਸੀ ਅਤੇ ਆਪਣਾ ਬਦਲ ਕੇ ਫਾਤਿਮਾ ਰੱਖਿਆ ਗਿਆ ਸੀ ਅਤੇ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ ਹੁਣ ਫਿਰ ਪਾਕਿਸਤਾਨ ਸਰਕਾਰ ਤੋਂ ਮਨਜੂਰੀ ਮਿਲਣ ਤੋਂ ਬਾਅਦ ਭਾਰਤ ਵਾਪਸ ਆ ਰਹੀ ਹੈ।ਉਸ ਦੇ ਪਾਕਤਿਸਾਨੀ ਪਤੀ ਨੇ ਇਹ ਜਾਣਕਾਰੀ ਦਿੱਤੀ। ਅਗਸਤ ਵਿੱਚ ਪਾਕਿਸਤਾਨ ਨੇ ਅੰਜੂ ਦਾ ਵੀਜਾ ਸਾਲ ਲਈ ਵਧਾ ਦਿੱਤਾ ਸੀ। ਅੰਜੂ ਦੇ ਪਾਕਿਸਤਾਨੀ ਪਤੀ ਨੇ ਦੱਸਿਆ, ‘ਅਸੀਂ ਇਸਲਾਮਾਬਾਦ ਵਿੱਚ ਗ੍ਰਹਿ ਮੰਤਰਾਲੇ ਤੋਂ ਕੋਈ ਇਤਰਾਜ ਨਹੀਂ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਾਂ, ਜਿਸ ਲਈ ਅਸੀਂ ਪਹਿਲਾਂ ਹੀ ਅਰਜੀ ਦੇ ਚੁੱਕੇ ਹਾਂ। ਜਿਵੇਂ ਹੀ ਦਸਤਾਵੇਜ ਪੂਰੇ ਹੋ ਜਾਣਗੇ, ਅੰਜੂ ਭਾਰਤ ਜਾਵੇਗੀ।’ ਉਸ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਪਾਕਿਸਤਾਨ ਪਰਤ ਆਵੇਗੀ ਕਿਉਂਕਿ ਪਾਕਿਸਤਾਨ ਹੁਣ ਉਸ ਦਾ ਘਰ ਹੈ।

LEAVE A REPLY

Please enter your comment!
Please enter your name here