ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਰੱਖੀ ਖੁੱਲ੍ਹੀ ਬਹਿਸ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਹੀਂ ਪੁੱਜੇ ਹਨ। ਉਨ੍ਹਾਂ ਨੇ ਟਵਿੱਟਰ ਅਤੇ ਫੇਸਬੁੱਕ ਪੇਜ ‘ਤੇ ਬਿਆਨ ਸਾਂਝਾ ਕਰਦਿਆਂ ਕਿਹਾ ਹੈ ਕਿ ਪੀ. ਏ. ਯੂ. ਲੁਧਿਆਣਾ ਵਿਖੇ 1 ਨਵੰਬਰ, 2023 (ਪੰਜਾਬ ਦਿਵਸ) ਨੂੰ ਖੁੱਲ੍ਹੀ ਬਹਿਸ ਰੱਖੀ ਗਈ ਹੈ।
ਇਸ ਨੂੰ ਲੈ ਕੇ ਕਰਫ਼ਿਊ ਲਾਇਆ ਗਿਆ ਹੈ, ਜਨਤਕ ਦਾਖ਼ਲੇ ‘ਤੇ ਪਾਬੰਦੀ ਹੈ, ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੰਗਠਨਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਨਿਰਪੱਖ ਮੀਡੀਆ ਬਾਹਰ ਹੈ। ਸੁਖਬੀਰ ਬਾਦਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਿਹੋ ਜਿਹੀ ਖੁੱਲ੍ਹੀ ਬਹਿਸ ਹੈ, ਜੋ ਇੰਨੀਆਂ ਪਾਬੰਦੀਆਂ ‘ਚ ਹੋ ਰਹੀ ਹੈ?