ਸਿੱਖ ਬਜੁਰਗ ’ਤੇ ਹਮਲਾ ਕਰਨ ਵਾਲੇ ਅਮਰੀਕੀ ’ਤੇ ਕਈ ਦੋਸ਼ ਹੋਏ ਆਇਦ
ਨਿਊਯਾਰਕ: ਕਾਰ ਦੀ ਟੱਕਰ ਤੋਂ ਬਾਅਦ 66 ਸਾਲਾ ਸਿੱਖ ਬਜੁਰਗ ਦੀ ਹੱਤਿਆ ਦੇ ਮਾਮਲੇ ’ਚ ਨਿਊਯਾਰਕ ਸਿਟੀ ਦੇ ਵਿਅਕਤੀ ਨੂੰ ਨਫਰਤੀ ਅਪਰਾਧਾਂ ਸਮੇਤ ਕਈ ਦੋਸ਼ ਲਗਾਏ ਗਏ ਹਨ। ਕੁਈਨਜ ਕਾਊਂਟੀ ਦੀ ਜਿਲ੍ਹਾ ਅਟਾਰਨੀ ਅਨੁਸਾਰ ਗਿਲਬਰਟ ਔਗਸਟਿਨ (30), ਜੋ ਕਵੀਨਜ ਦਾ ਰਹਿਣ ਵਾਲਾ ਹੈ, ਨੇ ਗੱਡੀਆਂ ਦੀ ਟੱਕਰ ਤੋਂ ਬਾਅਦ ਜਸਮੇਰ ਸਿੰਘ ’ਤੇ ਹਮਲਾ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਜਿਵੇਂ ਹੀ ਦੋ ਵਿਚਕਾਰ ਗਰਮਾ ਗਰਮੀ ਹੋਈ ਤਾਂ ਔਗਸਟਿਨ ਨੇ ਕਥਤਿ ਤੌਰ ‘ਤੇ ਜਸਮੇਰ ਸਿੰਘ ਨੂੰ ਪੱਗੜ ਵਾਲਾ ਕਿਹਾ। ਇਸ ਤੋਂ ਬਾਅਦ ਉਸ ਨੇ ਬਜੁਰਗ ਦੇ ਸਿਰ ਅਤੇ ਚਿਹਰੇ ‘ਤੇ ਤਿੰਨ ਵਾਰ ਮੁੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ‘ਤੇ ਵੱਜਿਆ। ਇਸ ਕਾਰਨ ਜਸਮੇਰ ਸਿੰਘ ਦੇ ਦਿਮਾਗ ‘ਤੇ ਸੱਟ ਲੱਗ ਗਈ ਅਤੇ ਉਸ ਨੂੰ ਹਸਪਤਾਲ ਲਜਿਾਇਆ ਗਿਆ, ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਔਗਸਟਿਨ ਨੂੰ 6 ਦਸੰਬਰ ਨੂੰ ਅਦਾਲਤ ਵਿਚ ਪੇਸ ਹੋਣ ਦੀ ਸੰਭਾਵਨਾ ਹੈ। ਜੇ ਉਹ ਦੋਸੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਸਮੇਰ ਸਿੰਘ ਦੇ ਬੇਟੇ ਨੇ ਕਿਹਾ ਕਿ ਉਹ ਪੜ੍ਹੇ-ਲਿਖੇ ਤੇ ਨੇਕ ਇਨਸਾਨ ਸਨ। ਉਹ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰਨ ਲਈ ਭਾਰਤ ਤੋਂ ਅਮਰੀਕਾ ਆਏ ਸਨ।