ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ’ਚ ਨਾਜਾਇਜ ਢੰਗ ਨਾਲ ਦਾਖਲ ਹੁੰਦੇ ਗਿ੍ਰਫਤਾਰ ਹੁੰਦੇ ਹਨ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਤੇ ਗੁਜਰਾਤੀ
ਵਾਸ਼ਿੰਗਟਨ : ਚੰਗੇ ਜੀਵਨ ਅਤੇ ਅਮਰੀਕਾ ਦੇ ਚਮਕ-ਦਮਕ ਨੂੰ ਦੇਖਦੇ ਹੋਏ ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ’ਚ ਨਾਜਾਇਜ ਢੰਗ ਨਾਲ ਦਾਖਲ ਹੋਣ ਦਾ ਯਤਨ ਕਰਦੇ ਹਨ ਅਤੇ ਪੁਲਿਸ ਵੱਲੋਂ ਗਿ੍ਰਫਤਾਰ ਕਰ ਲਏ ਜਾਂਦੇ ਹਨ। ਜੇ ਦੇਖਿਆ ਜਾਵੇਗਾ ਤਾਂ ਇਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਤੇ ਗੁਜਰਾਤੀ ਹੁੰਦੇ ਹਨ। ਅਮਰੀਕੀ ਕਸਟਮਜ ਐਂਡ ਬਾਰਡਰ ਪ੍ਰੋਟੈਕਸਨ (ਯੂਸੀਬੀਪੀ) ਦੇ ਤਾਜਾ ਅੰਕੜਿਆਂ ਅਨੁਸਾਰ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹੋਏ ਰਿਕਾਰਡ 96,917 ਭਾਰਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਦੇ ਫੜੇ ਭਾਰਤੀਆਂ ਦੀ ਗਿਣਤੀ ਪਿਛਲੇ ਸਾਲਾਂ ਵਿੱਚ ਕਥਤਿ ਤੌਰ ‘ਤੇ ਪੰਜ ਗੁਣਾ ਵੱਧ ਗਈ ਹੈ। 2019-20 ਵਿੱਚ, 19,883 ਭਾਰਤੀਆਂ ਨੂੰ ਫੜਿਆ ਗਿਆ ਸੀ। 2020-21 ਵਿੱਚ 30662 , ਜਦੋਂ ਕਿ 2021-22 ਵਿੱਚ ਇਹ ਗਿਣਤੀ 63,927 ਸੀ। ਅਕਤੂਬਰ 2022 ਤੋਂ ਇਸ ਸਾਲ ਸਤੰਬਰ ਦਰਮਿਆਨ 96917 ਭਾਰਤੀਆਂ, ਜਿਨ੍ਹਾਂ ਵਿੱਚ ਜਅਿਾਦਾਤਰ ਪੰਜਾਬ ਅਤੇ ਗੁਜਰਾਤ ਤੋਂ ਹਨ, ਨੂੰ ਗਿ੍ਰਫਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ 30,010 ਕੈਨੇਡੀਅਨ ਸਰਹੱਦ ਅਤੇ 41,770 ਮੈਕਸੀਕੋ ਸਰਹੱਦ ’ਤੇ ਫੜੇ ਗਏ। ਗਿ੍ਰਫਤਾਰ ਕੀਤੇ ਵਿਅਕਤੀਆਂ ਨੂੰ ਚਾਰ ਸ੍ਰੇਣੀਆਂ ਦੇ ਤਹਤਿ ਸ੍ਰੇਣੀਬੱਧ ਕੀਤਾ ਗਿਆ ਹੈ। ਵਿੱਤੀ ਸਾਲ 2023 ਵਿੱਚ 84,000 ਭਾਰਤੀ ਬਾਲਗ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ। ਗਿ੍ਰਫਤਾਰ ਕੀਤੇ ਵਿਅਕਤੀਆਂ ‘ਚ 730 ਨਾਬਾਲਗ ਵੀ ਸ਼ਾਮਲ ਹਨ। ਭਾਰਤੀਆਂ ਨੂੰ ਚਾਹੀਦਾ ਹੈ ਕਿ ਜਾਇਜ ਢੰਗ ਨਾਲ ਹੀ ਅਮਰੀਕਾ ਵਿੱਚ ਪ੍ਰਵੇਸ਼ ਕਰੋ ਤਾਂ ਕਿ ਤੁਸੀਂ ਸਥਾਈ ਤੌਰ ’ਤੇ ਇਥੇ ਜੀਵਨ ਬਸਰ ਕਰ ਸਕੋ।
ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ’ਚ ਨਾਜਾਇਜ ਢੰਗ ਨਾਲ ਦਾਖਲ ਹੁੰਦੇ ਗਿ੍ਰਫਤਾਰ ਹੁੰਦੇ ਹਨ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਤੇ ਗੁਜਰਾਤੀ
Date: