ਬਾਲਟੀਮੋਰ ਵਿਖੇ ਦਿਵਾਲੀ ਸੈਲੀਬਰੇਸ਼ਨ ਦੌਰਾਨ ਸਰਬਜੀਤ ਚੀਮਾਂ ਨੇ ਲਾਈਆਂ ਰੌਣਕਾਂ
ਸਿੱਖਸ ਆਫ ਅਮੈਰਿਕਾ ਅਤੇ ਸਿੱਖ ਆਫ ਯੂ.ਐਸ.ਏ. ਵੱਲੋਂ ਦੀਵਾਲੀ ਦੀਆਂ ਮੁਬਾਰਕਾਂ
ਸਰਬਜੀਤ ਚੀਮਾਂ ਦੇ ਗੀਤਾਂ ਉੱਤੇ ਖੂਬ ਨੱਚੇ ਪੰਜਾਬੀ
ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਜਿਥੇ ਆਪਣੇ ਆਪ ਵਿੱਚ ਪੁਰਾਤਨ ਇਤਿਹਾਸ ਸਮੋਈ ਬੈਠਾ ਹੈ, ਉਥੇ ਇਸ ਤਿਉਹਾਰ ਦੀ ਆਮਦ ਉੱਤੇ ਭਾਰਤੀਆਂ ਵਿੱਚ ਉਤਸ਼ਾਹ ਦੇਖਣ ਯੋਗ ਹੁੰਦਾ ਹੈ। ਰਲ ਮਿਲ ਬੈਠ ਕੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਮਹੱਤਵ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਜਦੋਂ ਸਾਰੇ ਜਾਣੇ ਰਲ ਕੇ ਇਸ ਨੂੰ ਮਨਾਉਦੇ ਹਨ। ਦੀਵਾਲੀ ਦਾ ਤਿਉਹਾਰ ਅਮੈਰਿਕਾ ਵਿਖੇ ਪ੍ਰਸਿੱਧ ਸੰਸਥਾਵਾਂ ‘ਸਿੱਖ ਆਫ ਅਮੈਰਿਕਾ’ ਅਤੇ ‘ਸਿੱਖ ਆਫ ਯੂ.ਐਸ.ਏ.’ ਨੇ ਅਮਰੀਕਾ ਦੇ ਬਾਲਟੀਮੋਰ ਵਿਖੇ ਸਾਂਝੇ ਤੌਰ ਉੱਤੇ ਇਕੋ ਮੰਚ ਉਤੇ ਮਨਾਇਆ। ਸੱਭਿਆਚਾਰਕ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਅਮਰੀਕਾ ਦੇ ਬਾਲਟੀਮੋਰ ਵਿਖੇ ‘ਸਿੱਖਸ ਆਫ ਅਮੈਰਿਕਾ’ ਅਤੇ ‘ਸਿੱਖ ਆਫ ਯੂ.ਐਸ.ਏ.’ ਵੱਲੋਂ ਸਭਿਆਚਾਰ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾ ਆਪਣੀ ਲਾਇਵ ਪ੍ਰਫੋਰਮੈਂਸ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਖੂਬ ਰੌਣਕਾ ਲਾਈਆਂ।
ਇਸ ਦੀ ਸੰਬੰਧੀ ਜਾਣਕਾਰੀ ਦਿੰਦਿਆਂ ‘ਸਿੱਖ ਆਫ ਅਮੈਰਿਕਾ’ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨੇ ਦੱਸਿਆ ਕਿ ਇਸ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਮੁੱਖ ਮਕਸਦ ਹੀ ਰੱਲ ਮਿਲ ਕੇ ਬੈਠਣਾ ਅਤੇ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਸੀ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸੱਦੇ ਉੱਤੇ ਸਾਰੇ ਇਸ ਸਮਾਗਮ ਦੌਰਾਨ ਸ਼ਾਮਲ ਹੋਏ ਅਤੇ ਏਕਤਾ ਦਾ ਸਬੂਤ ਦਿੰਦੇ ਹੋਏ ਦੀਵਾਲੀ ਧੂਮਧਾਮ ਨਾਲ ਮਨਾਈ ਗਈ। ਪੰਜਾਬ ਤੋਂ ਵਿਸੇਸ਼ ਤੌਰ ’ਤੇ ਸੱਦੇ ਉੱਤੇ ਆਏ ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਆਪਣੀ ਕਲਾ ਸਦਕਾ ਦੂਣਾ ਕਰ ਦਿੱਤਾ।
ਸਿੱਖ ਆਫ ਅਮੈਰਿਕਾ ਦੇ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਸ਼ਮੀ ਇਸ ਮੌਕੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਪਹੁੰਚਣ ਲਈ ਧੰਨਵਾਦ ਕੀਤਾ।
ਸ. ਪਰਮਿੰਦਰ ਸਿੰਘ ਹੈਪੀ ਪ੍ਰਧਾਨ ਗੁਰਦੁਆਰਾ ਕਮੇਟੀ ਨੇ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਸੇ ਤਰ੍ਹਾਂ ਆਪਸੀ ਭਾਈਚਾਰਾ ਮਜ਼ਬੂਤ ਦਿੰਦਿਆਂ ਪੰਜਾਬੀ ਕਮਿੳੂਨਿਟੀ ਏਕਤਾ ਦਾ ਸਬੂਤ ਦਿੰਦੇ ਹੋਏ ਆਪਣੇ ਤਿਉਹਾਰ ਰਲ ਮਿਲ ਕੇ ਮਨਾਉਦੀ ਰਹੇਗੀ। ਸਿੱਖਸ ਆਫ ਯੂ.ਐਸ.ਏ. ਅਤੇ ਗੁਰਦੁਆਰਾ ਕਮੇਟੀ ਬਾਲਟੀ ਮੋਰ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਸੰਨੀ ਨੇ ਵੀ ਸਮੂਹ ਕਮਿੳੂਨਿਟੀ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਮਨਜੀਤ ਸਿੰਘ, ਜੋਨੀ ਸਿੰਘ, ਦਲਦੀਤ ਸਿੰਘ ਬੱਬੀ, ਸੋਨੀ ਸਿੰਘ, ਗੁਰਦੇਵ ਗੋਤਰਾ, ਦਲਵੀਰ ਸਿੰਘ, ਅਜਿੰਦਰ ਸਿੰਘ ਲਾਡੀ, ਰਤਨ ਸਿੰਘ, ਰਮਿੰਦਰ ਸਿੰਘ ਹਨੀ, ਪਰਮੀਤ ਸਿੰਘ, ਪਰਵਿੰਦਰ ਹੈਪੀ, ਸੁਰਜੀਤ ਸਿੰਘ, ਚਰਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਗੋਗਾ, ਚੰਚਲ ਸਿੰਘ, ਸਰਬਜੀਤ ਢਿੱਲੋਂ, ਜਸਵੰਤ ਸਿੰਘ ਧਾਰੀਵਾਲ, ਦਲਜੀਤ ਸਿੰਘ ਬੱਬੀ, ਪਰਵਿੰਦਰ ਸਿੰਘ ਹੈਪੀ, ਗੁਰਦਿਆਲ ਸਿੰਘ ਭੋਲਾ, ਰਾਜੂ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਇੰਦਰਜੀਤ ਸਿੰਘ ਗੁਜਰਾਲ, ਗੁਰਵਿੰਦਰ ਸਿੰਘ ਸੇਠੀ, ਗੁਰਪ੍ਰੀਤ ਸਿੰਘ ਸੰਨੀ, ਜਰਨੈਲ ਸਿੰਘ ਟੀਟੂ, ਸੁਖਿੰਦਰ ਸਿੰਘ, ਗੁਰਦਿਆਲ ਸਿੰਘ ਬੁੱਲਾ ਪਰਿਵਾਰ ਸਮੇਤ ਹਾਜ਼ਰ ਹੋਏ ਅਤੇ ਦੀਵਾਲੀ ਸੈਲੀਬਰੇਸ਼ਨ ਵਿੱਚ ਹਿੱਸਾ ਲਿਆ।
ਇਸ ਮੌਕੇ ਅਦਾਰਾ ਅਮੈਜਿੰਗ ਟੀ.ਵੀ. ਦੇ ਚੀਫ ਐਡੀਟਰ ਸ. ਵਰਿੰਦਰ ਸਿੰਘ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਮੋਹਤਵਰ ਆਗੂਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਸ. ਵਰਿੰਦਰ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਇਸੇ ਤਰ੍ਹਾਂ ਇਹ ਤਿਉਹਾਰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਹਰ ਸਾਲ ਮਨਾਇਆ ਜਾਂਦਾ ਰਹੇਗਾ ਅਤੇ ਪੰਜਾਬੀ ਕਮਿੳੂਨਿਟੀ ਮਿਲ ਬੈਠ ਕੇ ਇਸ ਤਿਉਹਾਰ ਦਾ ਅਨੰਦ ਲੈਂਦੇ ਰਹਿਣਗੇ