ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਮੁੱਦਿਆਂ ਉੱਤੇ ਕੇਂਦਰਤ ਨਾ ਹੋ ਕੇ ਧਾਰਮਿਕ ਮੁੱਦਿਆਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ :ਜਸਦੀਪ ਸਿੰਘ ਜੈਸੀ ਬਾਲਟੀਮੋਰ : ਸਿੱਖ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨਾਲ ਅਮੇਜ਼ਿਂਗ ਟੀ.ਵੀ. ਦੇ ਚੀਫ ਐਡੀਟਰ ਸ. ਵਰਿੰਦਰ ਸਿੰਘ ਨੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਜਿਥੇ ਸਿੱਖ ਮਸਲਿਆਂ ਉੱਤੇ ਗੰਭੀਰ ਚਿੰਤਨ ਕੀਤਾ ਗਿਆ ਉਥੇ ਸਿੱਖਾਂ ਦੀ ਸਿਰਮੌਰ ਸੰਸਥਾ ਐਸ.ਜੀ.ਪੀ.ਸੀ. ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸ. ਜਸਦੀਪ ਸਿੰਘ ਜੈਸੀ ਨੇ ਐਸ.ਜੀ.ਪੀ.ਸੀ. ਬਾਰੇ ਬਿਆਨ ਦਿੰਦਿਆਂ ਕਿਹਾ ਕਿ ਐਸ.ਜੀ.ਪੀ.ਸੀ. ਅੱਜ ਪੂਰੀ ਤਰ੍ਹਾਂ ਨਕਾਮ ਸਾਬਤ ਹੋ ਰਹੀ ਹੈ। ਹਰ ਵਿਅਕਤੀ ਨੂੰ ਸਾਫ ਪਤਾ ਸੀ ਕਿ ਇਸ ਵਾਰ ਅਕਾਲੀ ਦਲ ਬਾਦਲ ਪਰਿਵਾਰ ਵੱਲੋਂ ਸ. ਹਰਜਿੰਦਰ ਸਿੰਘ ਧਾਮੀ ਨੂੰ ਹੀ ਪ੍ਰਧਾਨ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਜਿੰਨਾ ਸਿੱਖ ਹੁਣ ਇੰਡੀਆ ਵਿੱਚ ਰਹਿ ਰਿਹਾ ਹੈ ਉਨਾਂ ਹੀ ਸਿੱਖ ਬਾਹਰਲੇ ਦੇਸ਼ਾਂ ਵਿੱਚ ਵੀ ਜੀਵਨ ਬਸਰ ਕਰ ਰਹੇ ਹਨ ਇਸ ਲਈ ਜੋ ਫੈਸਲੇ ਲਏ ਜਾਂਦੇ ਹਨ ਉਨ੍ਹਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇਥੇ ਹਰ ਰੋਜ਼ ਗੁਰਦੁਆਰਿਆਂ ਵਿੱਚ ਧੜੇਬੰਦੀ ਕਾਰਨ ਲੜਾਈਆਂ ਹੋ ਰਹੀਆਂ ਹਨ।
ਵਿਦੇਸ਼ਾਂ ਵਿੱਚ ਗੁਰਦੁਆਰਿਆਂ ਵਿੱਚ ਕਰਪਾਨਾ ਚੱਲਣਾ ਤਾਂ ਹੁਣ ਆਮ ਜਿਹੀ ਗੱਲ ਹੋ ਗਈ ਇਹ ਤਾਂ ਹੋ ਰਿਹਾ ਹੈ ਕਿ ਕੇਵਲ ਗੋਲਕ ਨੂੰ ਮੁੱਖ ਰੱਖ ਕੇ ਹੀ ਫੈਸਲਾ ਲਏ ਜਾ ਰਹੇ ਹਨ, ਸਿੱਖਾਂ ਸਿਧਾਂਤਾ ਦੀ ਕਦਰ ਨਹੀਂ ਕੀਤੀ ਜਾ ਰਹੀ ਹੈ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਇਸ ਪੰਥਕ ਆਗੂ ਜਾਂ ਬੁਲਾਰੇ ਨੂੰ ਸਟੇਜ ਉੱਤੇ ਬੋਲਣ ਦੇਣਾ ਹੈ ਜਾਂ ਨਹੀਂ ਬੋਲਣ ਦੇਣਾ ਇਸ ਨੂੰ ਲੈ ਕੇ ਵਿਵਾਦ ਪੈਦਾ ਹੁੰਦੇ ਹਨ। ਇਸ ਸਭ ਲਈ ਐਸ.ਜੀ.ਪੀ.ਸੀ. ਨੂੰ ਚਾਹੀਦਾ ਹੈ ਕਿ ਇਸ ਸਭ ਦਾ ਪੱਕਾ ਨਿਵਾਰਨ ਕੀਤਾ ਜਾਵੇ, ਕਿਉਕਿ ਐਸ.ਜੀ.ਪੀ.ਸੀ. ਇੱਕ ਸਿਰਮੌਰ ਸੰਸਥਾ ਹੈ, ਉਸ ਦੀ ਜਿੰਮੇਵਾਰੀ ਪੰਥ ਪ੍ਰਤੀ ਬਣਦੀ ਹੈ।
ਸ. ਜਸਦੀਪ ਸਿੰਘ ਜੈਸੀ ਨੇ ਗੰਭੀਰਤਾ ਨਾਲ ਚਿੰਤਾ ਜਾਹਿਰ ਕੀਤੀ ਕਿ ਇਸ ਮਾਹੌਲ ਵਿੱਚ ਸਿੱਖ ਯੂਥ ਕਿਵੇਂ ਸਿੱਖੀ ਨਾਲ ਜੁੜ ਪਾਵੇਗਾ। ਸਾਡੀ ਅਗਲੀ ਪਨੀਰੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ। ਡੇਰਾਵਾਦ ਬਹੁਤ ਵੱਧ ਰਿਹਾ ਹੈ, ਹਰ ਡੇਰੇ ਵਾਲਾ ਆਪਣੀ ਨਵੀਂ ਮਰਿਆਦਾ ਲੈ ਆਉਦਾ, ਜਦਕਿ ਅਸੀਂ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੀ ਕਾਇਮ ਰੱਖਣੀ ਹੈ। ਇਸ ਮਾਮਲਿਆਂ ਵਿੱਚ ਐਸ.ਜੀ.ਪੀ.ਸੀ. ਨੂੰ ਬਹੁਤ ਕੰਮ ਕਰਨ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਮੁੱਦਿਆਂ ਉੱਤੇ ਕੇਂਦਰਤ ਨਾ ਹੋ ਕੇ ਧਾਰਮਿਕ ਮੁੱਦਿਆਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ।
ਅਸੀਂ ਆਸ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ ਗਾਇਡ ਲਾਈਨ ਦੇਵੇਗਾ, ਪਰ ਐਸ.ਜੀ.ਪੀ.ਸੀ. ਵੋਟਾਂ ਵੱਲ ਕੇਂਦਰਿਤ ਹੋ ਜਾਂਦੀ ਹੈ ਅਤੇ ਪਾਰਟੀ ਉਸ ਨੂੰ ਵਰਤੋਂ ਲਿਆ ਕੇ ਵੋਟਾਂ ਦੀ ਰਾਜਨੀਤੀ ਖੇਡਦੀ ਹੈ। ਇਸ ਨਾਲ ਕੌਮ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਗੱਲਬਾਤ ਦੌਰਾਨ ਸ. ਜਸਦੀਪ ਸਿੰਘ ਜੈਸੀ ਨੇ ਪੰਜਾਬ ਵਿੱਚ ਲੱਖਾ ਸਧਾਨਾ ਬਾਰੇ ਵੀ ਚਰਚਾ ਕੀਤੀ ਕਿ ਇਹ ਸਭ ਸਸਤੇ ਸ਼ੋਹਰਤ ਅਤੇ ਸੋਸ਼ਲ ਮੀਡੀਆ ਉੱਤੇ ਫੇਮ ਲੈਣ ਲਈ ਹੀ ਕੀਤਾ ਜਾਂਦਾ ਹੈ ਇਸ ਨੂੰ ਗੰਭੀਰਤਾ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਮਝਦਾਰ ਹੋ ਚੁੱਕੇ ਹਨ ਉਹ ਇਨ੍ਹਾਂ ਸਭ ਗੱਲਾਂ ਤੋਂ ਜਾਣੂ ਹਨ।