ਬਰੈਂਪਟਨ ’ਚ ‘ਖਾਲਿਸਤਾਨੀਆਂ’ ਨੇ ਦੀਵਾਲੀ ਜਸ਼ਨ ’ਚ ਪਾਇਆ ਵਿਘਨ

0
232

ਬਰੈਂਪਟਨ ’ਚ ‘ਖਾਲਿਸਤਾਨੀਆਂ’ ਨੇ ਦੀਵਾਲੀ ਜਸ਼ਨ ’ਚ ਪਾਇਆ ਵਿਘਨ

ਬ੍ਰੈਮਪਟਨ : ਕੈਨੇਡਾ ਦੇ ਬਰੈਂਪਟਨ ਵਿੱਚ ਦੀਵਾਲੀ ਦੇ ਜਸ਼ਨ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਖਾਲਿਸਤਾਨੀ ਝੰਡੇ ਲੈ ਕੇ ਆਏ ਨੌਜਵਾਨਾਂ ਵੱਲੋਂ ਵਿਘਨ ਪਾਇਆ ਗਿਆ। ਉਨ੍ਹਾਂ ਨੇ ਗੇਟ ਤੋੜ ਦਿੱਤਾ ਅਤੇ ਉਥੇ ਮੌਜੂਦ ਲੋਕਾਂ ‘ਤੇ ਪੱਥਰ ਮਾਰੇ। ਇਸ ਕਾਰਨ ਜਸਨ ਦੌਰਾਨ ਦਹਿਸ਼ਤ ਫੈਲ ਗਈ ਤੇ ਪੁਲੀਸ ਨੇ ਇਸ ਨੂੰ ਅੰਦਰੂਨੀ ਭਾਈਚਾਰਕ ਲੜਾਈ ਕਰਾਰ ਦੇ ਕੇ ਆਪਣਾ ਪੱਲਾ ਝਾੜ ਲਿਆ। ਵੀਡੀਓ ਵਿੱਚ ਪੁਲੀਸ ਘਟਨਾ ਨੂੰ ਵੀਡੀਓ ਰਿਕਾਰਡ ਕਰਦੀ ਨਜਰ ਆ ਰਹੀ ਹੈ ਅਤੇ ਪੱਥਰ ਸੁੱਟਣ ਵਾਲਿਆਂ ਨੂੰ ਰੋਕਣ ਦੀ ਕੋਸਸਿ ਕਰ ਰਹੀ ਹੈ।

LEAVE A REPLY

Please enter your comment!
Please enter your name here