ਜਲੰਧਰ ‘ਚ ਆਰਮੀ ਦੀ ਭਰਤੀ ਦਾ ਐਲਾਨ

0
178

ਆਰਮੀ ਦੀ ਭਰਤੀ ਦਾ ਇੰਤਜਾਰ ਕਰ ਰਹੇ ਨੌਜਵਾਨਾਂ ਲਈ ਖੁਸ਼ਖਬੀਰ ਹੈ। ਕਿ ਜਲੰਧਰ ਵਿੱਚ ਆਰਮੀ ਦੀ ਭਰਤੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ।  ਜਲੰਧਰ ਕੈਂਟ ‘ਚ ਫੌਜ ਦੀ ਭਰਤੀ ਰੈਲੀ 12 ਦਸੰਬਰ ਤੋਂ ਹੋਣ ਜਾ ਰਹੀ ਹੈ। ਪੁਲਿਸ ਸਟੇਸ਼ਨ ਡਿਵੀਜ਼ਨ ਨੰ. 7, ਅਰਬਨ ਅਸਟੇਟ, ਫੇਜ਼ ਨੰ. 1, ਜਲੰਧਰ ਕੈਂਟ ਨੇੜੇ ਸਿੱਖ ਐੱਲਆਈ ਫੁੱਟਬਾਲ ਗਰਾਊਂਡ ਵਿਖੇ ਸ਼ੁਰੂ ਹੋਵੇਗੀ।

ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਆਰਮੀ ਅਗਨੀਵੀਰ ਸੈਨਿਕ ਜਨਰਲ ਡਿਊਟੀ, ਕਲਰਕ/ਸਟੋਰ ਕੀਪਰ ਟੈਕਨੀਕਲ, ਟੈਕਨੀਕਲ, ਟ੍ਰੇਡਸਮੈਨ, ਨਰਸਿੰਗ ਅਸਿਸਟੈਂਟ/ ਨਰਸਿੰਗ ਅਸਿਸਟੈਂਟ (ਵੈਟਰਨਰੀ), ਸਿਪਾਹੀ ਫਾਰਮਾਸਿਸਟ, ਹੌਲਦਾਰ (ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ) ਤੇ ਧਾਰਮਿਕ ਅਧਿਆਪਕ (ਜੂਨੀਅਰ ਕਮਿਸ਼ਨਡ ਅਫਸਰ) ਦੀਆਂ ਰੈਲੀਆਂ 12 ਦਸੰਬਰ ਤੋਂ 18 ਦਸੰਬਰ ਤੱਕ ਤੇ ਮਹਿਲਾ ਮਿਲਟਰੀ ਪੁਲਿਸ ਰੈਲੀ 19 ਤੇ 20 ਦਸੰਬਰ ਤੱਕ ਤੈਅ ਕੀਤੀਆਂ ਗਈਆਂ ਹਨ।

ਭਰਤੀ ਰੈਲੀ ਲਈ ਉਮੀਦਵਾਰਾਂ ਨੂੰ ਐਡਮਿਟ ਕਾਰਡ ਉਨ੍ਹਾਂ ਦੇ ਰਜਿਸਟਰਡ ਈ-ਮੇਲ ਆਈਡੀ ਰਾਹੀਂ ਜਾਰੀ ਕੀਤੇ ਗਏ ਹਨ ਜੋ ਕਿ ਰਜਿਸਟਰਡ ਆਈਡੀ ਰਾਹੀਂ ਵੈੱਬਸਾਈਟ ਤੋਂ ਸਿੱਧੇ ਦਾਖ਼ਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ  ਅਧਿਕਾਰਤ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰੈਲੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਅਸਲ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ।

ਜਿਹੜੇ ਵੀ ਚਾਹਵਾਨ ਨੌਜਵਾਨ ਹਨ ਉਸ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਅਤੇ ਆਪੋ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਨ। ਤਾਂ ਜੋ ਆਰਮੀ ਵੱਲੋਂ ਰੱਖੇ ਹੋਏ ਸਰੀਰਕ ਅਤੇ ਲਿਖਤੀ ਮਾਪਦੰਡ ਪੂਰੇ ਕੀਤੇ ਜਾ ਸਕਣ।

LEAVE A REPLY

Please enter your comment!
Please enter your name here