ਅਮਰੀਕੀ ਰਾਸ਼ਟਰਪਤੀ ਦਾ ਨਹੀਂ ਬਦਲਿਆ ਨਜਰੀਆ, ਬਾਇਡਨ ਦੀ ਨਜਰ ’ਚ ਸ਼ੀ ਤਾਨਾਸ਼ਾਹ
ਕੈਲੀਫੋਰਨੀਆ : ਰਾਸਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਬਾਰੇ ਆਪਣਾ ਨਜਰੀਆ ਨਹੀਂ ਬਦਲਿਆ ਤੇ ਸ਼ੀ ਜਿੰਨਪਿੰਗ ਅੱਜ ਉਨ੍ਹਾਂ ਦੀ ਨਜਰ ’ਚ ਤਾਨਾਸ਼ਾਹ ਹਨ। ਬਾਇਡਨ ਨੇ ਸਾਂ ਫਰਾਂਸਿਸਕੋ ਦੇ ਬਾਹਰਵਾਰ ਸੀ ਨਾਲ ਚਾਰ ਘੰਟੇ ਦੀ ਗੱਲਬਾਤ ਤੋਂ ਬਾਅਦ ਇਕੱਲੇ ਨਿਊਜ ਕਾਨਫਰੰਸ ਕੀਤੀ। ਨਿਊਜ ਕਾਨਫਰੰਸ ਦੇ ਅੰਤ ਵਿੱਚ ਉਨ੍ਹਾਂ ਨੂੰ ਪੁੱਛਿਆ ਕੀ ਉਹ ਹਾਲੇ ਵੀ ਇਹ ਵਿਚਾਰ ਰੱਖਦੇ ਹਨ ਕਿ ਸੀ ਤਾਨਾਸਾਹ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ,‘ਉਹ ਹੈ।’