ਨਿਊਯਾਰਕ ’ਚ ਭਾਰਤੀ ਮੂਲ ਦੇ ਵਿਅਕਤੀ ਤੇ ਉਸ ਦੇ ਪੁੱਤ ’ਤੇ ਗਰਮ ਕੌਫੀ ਸੁੱਟਣ ਵਾਲੀ ਔਰਤ ਦੇ ਗਿ੍ਰਫਤਾਰੀ ਵਾਰੰਟ ਜਾਰੀ
ਨਿਊਯਾਰਕ: ਪੁਲੀਸ ਨੇ ਪਿਛਲੇ ਹਫਤੇ ਨਿਊਯਾਰਕ ਵਿੱਚ ਖੇਡ ਦੇ ਮੈਦਾਨ ਵਿੱਚ ਫਲਸਤੀਨੀ ਸਕਾਰਫ ਪਹਿਨੇ ਭਾਰਤੀ-ਅਮਰੀਕੀ ਵਿਅਕਤੀ ਤੇ ਉਸ ਦੇ 18 ਮਹੀਨਿਆਂ ਦੇ ਪੁੱਤ ਉੱਤੇ ਗਰਮ ਕੌਫੀ ਦਾ ਕੱਪ ਸੁੱਟਣ ਵਾਲੀ ਔਰਤ ਦੀ ਪਛਾਣ ਕਰ ਲਈ ਹੈ। 7 ਨਵੰਬਰ ਨੂੰ ਆਸੀਸ ਪਰਾਸਰ (40) ਆਪਣੇ ਬੇਟੇ ਨਾਲ ਬਰੁਕਲਿਨ ਦੇ ਐਡਮੰਡਸ ਮੈਦਾਨ ਵਿੱਚ ਖੇਡ ਰਿਹਾ ਸੀ। ਪਰਾਸ਼ਰ ਨੇ ਸੋਸ਼ਲ ਮੀਡਆ ’ਤੇ ਦੱਸਿਆ ਕਿ ਨਿਊਯਾਰਕ ਪੁਲੀਸ ਵਿਭਾਗ ਨੇ ਉਸ ਔਰਤ ਦੀ ਪਛਾਣ ਕਰ ਲਈ ਹੈ ਜਿਸ ਨੇ ਪਿਛਲੇ ਹਫਤੇ ਮੇਰੇ ਅਤੇ ਮੇਰੇ 18 ਮਹੀਨੇ ਦੇ ਬੱਚੇ ‘ਤੇ ਹਮਲਾ ਕੀਤਾ ਸੀ। ਉਸ ਦੇ ਗਿ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਹੁਣ ਉਸ ਦੀ ਗਿ੍ਰਫਤਾਰੀ ਦੀ ਉਡੀਕ ਹੈ।