ਯੂਪੀ ’ਚ 12 ਘੰਟਿਆਂ ਦੌਰਾਨ ਦੂਜੀ ਯਾਤਰੀ ਰੇਲ ਗੱਡੀ ਨੂੰ ਲੱਗੀ ਅੱਗ !
ਇਟਾਵਾ (ਉੱਤਰ ਪ੍ਰਦੇਸ਼) ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਯਾਤਰੀ ਰੇਲ ਗੱਡੀ ਦੇ ਡੱਬੇ ਵਿੱਚ ਅੱਗ ਲੱਗ ਗਈ, ਜਿਸ ਕਾਰਨ 21 ਵਿਅਕਤੀ ਜਖਮੀ ਹੋ ਗਏ। ਉੱਤਰ ਪ੍ਰਦੇਸ ਦੇ ਇਟਾਵਾ ‘ਚ 12 ਘੰਟਿਆਂ ਦੇ ਅੰਦਰ ਅਜਿਹੀ ਦੂਜੀ ਘਟਨਾ ਹੈ। ਅੱਗ ਕਰੀਬ 2:40 ਵਜੇ ਉਦੋਂ ਲੱਗੀ ਜਦੋਂ ਟਰੇਨ ਫਰੈਂਡਜ ਕਾਲੋਨੀ ਥਾਣਾ ਖੇਤਰ ‘ਚ ਸੀ। ਮੌਕੇ ‘ਤੇ ਫਾਇਰ ਟੈਂਡਰ ਭੇਜੇ ਗਏ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ।ਦਿੱਲੀ-ਸਹਰਸਾ ਵੈਸਾਲੀ ਐਕਸਪ੍ਰੈੱਸ ਦੇ ਐੱਸ-6 ਕੋਚ ‘ਚ ਧੂੰਆਂ ਫੈਲਣ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆਈ ਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਸਾਮ ਕਰੀਬ 5.30 ਵਜੇ ਉੱਤਰ ਪ੍ਰਦੇਸ ‘ਚ ਇਟਾਵਾ ਨੇੜੇ ਨਵੀਂ ਦਿੱਲੀ-ਦਰਭੰਗਾ ਸਪੈਸਲ ਐਕਸਪ੍ਰੈੱਸ ਟਰੇਨ ‘ਚ ਅੱਗ ਲੱਗ ਗਈ, ਜਿਸ ਕਾਰਨ ਤਿੰਨ ਡੱਬੇ ਨੁਕਸਾਨੇ ਗਏ ਅਤੇ 8 ਯਾਤਰੀ ਜਖਮੀ ਹੋ ਗਏ।