ਮੁੰਬਈ ’ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ
ਮੁੰਬਈ : ਦੱਖਣੀ ਮੁੰਬਈ ਦੇ ਗ੍ਰਾਂਟ ਰੋਡ ਇਲਾਕੇ ‘ਚ ਅੱਜ ਸਵੇਰੇ ਰਿਹਾਇਸੀ ਇਮਾਰਤ ਦੀ ਅੱਠਵੀਂ ਅਤੇ 12ਵੀਂ ਮੰਜਲਿ ‘ਤੇ ਅੱਗ ਲੱਗ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਵਿਭਾਗ ਨੇ ਇਮਾਰਤ ਦੀ 15ਵੀਂ, 21ਵੀਂ ਅਤੇ 22ਵੀਂ ਮੰਜਲਿ ‘ਤੇ ਰਹਿ ਰਹੇ ਕਈ ਲੋਕਾਂ ਨੂੰ ਬਚਾਇਆ। ਅਗਸਤ ਕ੍ਰਾਂਤੀ ਰੋਡ ‘ਤੇ ਧਵਲਗਿਰੀ ਇਮਾਰਤ ਦੀ ਅੱਠਵੀਂ ਅਤੇ 12ਵੀਂ ਮੰਜਲਿ ‘ਤੇ ਸਵੇਰੇ ਕਰੀਬ 9.30 ਵਜੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।