ਚੋਰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ
ਲੁਧਿਆਣਾ : ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਪੁਲਿਸ ਕਮਿਸਨਰ ਲੁਧਿਆਣਾ ਵੱਲੋ ਸਮੇਂ-ਸਮੇਂ ਤੇ ਜਾਰੀ ਕੀਤੀਆਂ ਹਦਾਇਤਾਂ ਅਤੇ ਮਾਨਯੋਗ ਜੁਆਇੰਟ ਕਮਿਸ਼ਨਰ ਪੁਲਿਸ ਦਿਹਾਰੀ, ਮਾਨਯੋਗ ਵਧੀਕ ਡਿਪਟੀ ਕਮਿਸਨਰ ਪੁਲਿਸ ਜੋਨ-4 ਲੁਧਿਆਣਾ, ਸਰਾਇਕ ਕਮਿਸਨਰ ਪੁਲਿਸ ਇੰਡ: ਏਰੀਆ ਏ ਲੁਧਿਆਣਾ ਜੀ ਦੇ ਦਿਸਾ ਨਿਰਦੇਸਾਂ ਹੇਠ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਠੱਲ ਪਾਉਣ ਲਈ ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਚੌਕੀ ਮੁੰਡੀਆਂ ਕਲਾਂ ਇੰਚ: ਸ:ਬ ਸੁਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਲਛਮਣ ਨਗਰ ਠੇਕਾ ਸਰਾਬ ਦੇ ਕਰਿੰਦੇ ਦੀ ਕੁੱਟ ਮਾਰ ਕਰਨ ਅਤੇ ਗੱਲੇ ਵਿੱਚੋ ਨਗਦੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਆਈ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਜਮਾਲਪੁਰ ਲੁਧਿਆਣਾ ਨੇ ਦੱਸਿਆ ਕਿ ਮਿਤੀ: 19.11.2023 ਨੂੰ ਸ:ਬ ਸੁਰਜੀਤ ਸਿੰਘ ਇੰਚ ਚੌਕੀ ਮੁੰਡੀਆਂ ਕਲਾਂ ਲੁਧਿਆਣਾ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮਿਤੀ: 27.04.2023 ਨੂੰ ਲਛਮਣ ਨਗਰ ਠੇਕਾ ਪਰ ਕਹਿੰਦੇ ਦੀ ਕੁੱਟ ਮਾਰ ਕਰਨ ਅਤੇ ਠੇਕੇ ਦੇ ਗੱਲੇ ਵਿੱਚ 25,000 ਰੁਪਏ ਨਗਦੀ ਚੋਰੀ ਕਰਨ ਵਾਲੇ ਵਿਅਕਤੀਆਂ ਜਿੰਨ੍ਹਾਂ ਖਿਲਾਫ ਮੁਕੱਦਮਾ ਨੰਬਰ 93 ਮਿਤੀ: 30.04.2023 ਅ/ਧ 451, 380, 323, 324, 506 ਚ:ਦੰਡ ਬਾਣਾ ਜਮਾਲਪੁਰ ਲੁਧਿਆਣਾ ਦਰਜ ਹੈ, ਗਿ੍ਰਫਤਾਰ ਕੀਤਾ। ਦੋਸੀਆਨ ਪਾਸੋ ਵਾਰਦਾਤ ਸਮੇਂ ਵਰਤਿਆ ਇੱਕ ਦਾਤਰ ਲੋਹਾ ਅਤੇ ਮੋਟਰਸਾਇਕਲ ਬ੍ਰਾਮਦ ਕੀਤਾ। ਮੁੱਢਲੀ ਪੁੱਛ ਗਿੱਛ ਤੇ ਪਾਇਆ ਗਿਆ ਕਿ ਦੋਸੀ ਅਰਜੁਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਗਲੀ ਨੰਬਰ 02 ਜੈ ਗੁਰੂਦੇਵ ਨਗਰ ਮੁੰਡੀਆਂ ਕਲਾਂ ਲੁਧਿਆਣਾ ਪਰ ਪਹਿਲਾਂ ਵੀ ਵੱਖ-ਵੱਖ ਬਾਣਿਆਂ ਵਿੱਚ ਮੁਕੱਦਮੇ ਦਰਜ ਹਨ। ਦੋਸੀ ਅਰਜੁਨ ਸਿੰਘ ਉਕਤ ਨੂੰ ਮੁਕੱਦਮਾ ਨੰਬਰ 108/2017 ਅ/ਧ 379, 411 ਭ:ਦੰਰ ਥਾਣਾ ਜੋਧੇਵਾਲ ਬਸਤੀ ਲੁਧਿਆਣਾ ਵਿੱਚ ਮਾਨਯੋਗ ਅਦਾਲਤ ਵੱਲੋ ਮਿਤੀ: 10.05.2023 ਨੂੰ ਪੀ.ਓ ਕਰਾਰ ਕੀਤਾ ਗਿਆ ਹੈ।