spot_imgspot_imgspot_imgspot_img

ਤਾਜ ਹੋਟਲ ਦਾ ਡਾਟਾ ਲੀਕ !!

Date:

ਟਾਟਾ ਦੀ ਮਲਕੀਅਤ ਵਾਲੇ ਤਾਜ ਹੋਟਲ ਗਰੁੱਪ ਦਾ ਡਾਟਾ ਲੀਕ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਇਸ ਲੀਕ ’ਚ ਕਰੀਬ 15 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ ਉਜਾਗਰ ਹੋ ਸਕਦੀ ਹੈ। ਹੈਕਰਸ ਨੇ ਡਾਟਾ ਨੂੰ 5000 ਡਾਲਰ ਵਿਚ ਵਿਕਰੀ ਲਈ ਮੁਹੱਈਆ ਕੀਤਾ ਹੈ। ਧਮਕੀ ਦੇਣ ਵਾਲੇ ਹੈਕਰਸ ਨੇ ਕਿਹਾ ਕਿ ਗਾਹਕ ਡਾਟਾ 2014-2020 ਦਾ ਹੈ ਅਤੇ ਹੁਣ ਤੱਕ ਕਿਸੇ ਨੂੰ ਵੀ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਟਾਟਾ ਦੀ ਮਲਕੀਅਤ ਵਾਲੇ ਤਾਜ ਹੋਟਲ ਗਰੁੱਪ ਵਿਚ ਡਾਟਾ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸ ਦੇਈਏ ਕਿ ਡਾਟਾ ਲੀਕ ਹੋਣ ਨੂੰ ਲੈ ਕੇ ਡਾਨਾਕੂਕੀਜ਼ ਨਾਂ ਦੇ ਹੈਕਰ ਗਰੁੱਪ ਨੇ ਇਸ ਲਈ 5,000 ਡਾਲਰ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ ਡਾਟਾ ਲੀਕ ’ਚ ਗਾਹਕਾਂ ਦਾ ਨਿੱਜੀ ਡਾਟਾ ਜਿਵੇਂ ਪਤਾ, ਮੈਂਬਰਸ਼ਿਪ, ਆਈ. ਡੀ., ਮੋਬਾਇਲ ਨੰਬਰ ਅਤੇ ਹੋਰ ਨਿੱਜੀ ਆਈਡੈਂਟਿਟੀ ਇਨਫਾਰਮੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਹੈਕਰਸ ਨੇ ਸੌਦੇ ਲਈ 3 ਮੰਗਾਂ ਵੀ ਰੱਖੀਆਂ ਹਨ।

ਕੰਪਨੀ ਨੇ ਕਿਹਾ ਸੁਰੱਖਿਆ ਖਾਮੀਆਂ ਦਾ ਖਦਸ਼ਾ ਘੱਟ

ਤਾਜ ਗਰੁੱਪ ਚਲਾਉਣ ਵਾਲੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਦੇ ਇਕ ਬੁਲਾਰੇ ਨੇ ਕਿਹਾ ਕਿ ਸਾਨੂੰ ਕਿਸੇ ਅਜਿਹੇ ਵਿਅਕਤੀ ਬਾਰੇ ਪਤਾ ਲੱਗਾ ਹੈ, ਜੋ ਸੀਮਤ ਗਾਹਕ ਡਾਟਾ ਸੈਟ ਨੂੰ ਹੈਕ ਕਰਨ ਦਾ ਦਾਅਵਾ ਕਰ ਰਿਹਾ ਹੈ, ਜੋ ਸੰਵੇਦਨਸ਼ੀਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਦਾ ਡਾਟਾ ਸਾਡੇ ਲਈ ਸਭ ਤੋਂ ਅਹਿਮ ਹੈ। ਆਈ. ਐੱਚ. ਸੀ. ਐੱਲ. ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀ ਇਸ ਦਾਅਵੇ ਦੀ ਜਾਂਚ ਕਰ ਰਹੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ।

ਬੁਲਾਰੇ ਨੇ ਕਿਹਾ ਕਿ ਆਈ. ਐੱਚ. ਸੀ. ਐੱਲ. ਆਪਣੇ ਸਿਸਟਮ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਕਿਸੇ ਵੀ ਸੁਰੱਖਿਆ ਖਾਮੀਆਂ ਦਾ ਖਦਸ਼ਾ ਨਹੀਂ ਹੈ। ਸਾਈਬਰ ਸਕਿਓਰਿਟੀ ਫਰਮ ਸੇਫ ਸਕਿਓਰਿਟੀ ਦੇ ਸੀ. ਈ. ਓ. ਸਾਕੇਤ ਮੋਦੀ ਨੇ ਦੱਸਿਆ ਕਿ ਇਸ ’ਚ ਆਧਾਰ ਡਾਟਾ ਵਰਗੀ ਕੋਈ ਸਰਕਾਰੀ ਆਈ. ਡੀ. ਦੇ ਸ਼ਾਮਲ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ।

 

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related