ਪੰਜਾਬ ਪਹੁੰਚਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

0
117

ਦਿੜ੍ਹਬਾ ਦੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (28) ਕਰੀਬ 5 ਸਾਲ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਸੋਮਵਾਰ ਸ਼ਾਮ ਨੂੰ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਮਾਤਾ-ਪਿਤਾ ਕੈਨੇਡਾ ਤੋਂ ਆਪਣੇ ਪੁੱਤਰ ਕੋਲੋਂ ਵਾਪਸ ਪੰਜਾਬ ਆਏ ਸੀ।

ਮਨਪ੍ਰੀਤ ਸਿੰਘ ਦੇ ਪਿਤਾ ਹਰਕੇਸ਼ ਸਿੰਘ ਰਿਟਾਇਰਡ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਪੁੱਤਰ, ਨੂੰਹ ਤੇ ਪੋਤਰੇ ਨਾਲ ਸਾਢੇ 5 ਮਹੀਨੇ ਕੈਨੇਡਾ ਦੇ ਐਡਮੈਂਟਨ ਸ਼ਹਿਰ ‘ਚ ਬਿਤਾ ਕੇ ਸੋਮਵਾਰ ਦੀ ਸ਼ਾਮ ਨੂੰ ਵਾਪਸ ਆਏ ਸਨ ਕਿ ਘਰ ਪਹੁੰਚਦੇ ਹੀ ਮਨਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਦਾ ਸੁਨੇਹਾ ਆਇਆ ਕਿ ਮਨਪ੍ਰੀਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਹੈ।

ਪੀੜਤ ਪਿਤਾ ਨੇ ਅੱਗੇ ਕਿਹਾ ਕਿ ਉਸ ਦੇ ਪੁੱਤਰ ਨਾਲ ਉਨ੍ਹਾਂ ਦੀ ਦਿੱਲੀ ਏਅਰਪੋਰਟ ਅਤੇ ਪੰਜਾਬ ਨੂੰ ਆਉਦੇ ਸਮੇਂ ਰਸਤੇ ਵਿੱਚ ਵੀ ਗੱਲਬਾਤ ਹੋਈ ਸੀ, ਜਿਸ ਕਰਕੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਅਚਾਨਕ ਦੁੱਖਾਂ ਦੇ ਟੁੱਟੇ ਪਹਾੜ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਦਿੜ੍ਹਬਾ ਲਿਆਉਣ ਲਈ ਵਾਪਸ ਕੈਨੇਡਾ ਜਾਣ ਲਈ ਦੀ ਤਿਆਰੀ ਕਰ ਰਿਹਾ ਹੈ।

LEAVE A REPLY

Please enter your comment!
Please enter your name here