ਏਅਰਲਾਈਨਜ਼ ‘ਤੇ ਭੜਕੇ ਕਪਿਲ ਸ਼ਰਮਾ

0
157

ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਬੁੱਧਵਾਰ ਨੂੰ ਵੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਗੁੱਸੇ ਭਰਿਆ ਪੋਸਟ ਕੀਤਾ ਹੈ। ਕਪਿਲ ਸ਼ਰਮਾ ਫਲਾਈਟ ਲੇਟ ਹੋ ਜਾਣ ਕਾਰਨ ਭੜਕ ਗਏ ਹਨ। ਕਪਿਲ ਨੇ ਇਸ ਨੂੰ ਲੈ ਕੇ ਇਕ ਪੋਸਟ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਇੰਡੀਗੋ ਫਲਾਈਟ ਦੀ ਲੇਤਲਤੀਫ਼ੀ ‘ਤੇ ਗੁੱਸਾ ਕੱਢਿਆ ਹੈ।

ਉਨ੍ਹਾਂ ਨੇ ਟਵੀਟ ਵਿਚ ਇੰਡੀਗੋ ‘ਤੇ ਆਪਣਾ ਗੁੱਸਾ ਉਤਾਰਦਿਆਂ ਲਿਖਿਆ ਹੈ ਕਿ ‘ਤੁਸੀਂ ਪਹਿਲਾਂ ਸਾਨੂੰ 50 ਮਿਨਟ ਤਕ ਬੱਸ ਵਿਚ ਇੰਤਜ਼ਾਰ ਕਰਵਾਇਆ। ਹੁਣ ਤੁਹਾਡੀ ਟੀਮ ਦਾ ਕਹਿਣਾ ਹੈ ਕਿ ਪਾਇਲਟ ਟ੍ਰੈਫ਼ਿਕ ਵਿਚ ਫੱਸ ਗਿਆ ਹੈ। ਸੱਚੀ? ਸਾਨੂੰ 8 ਵਜੇ ਟੇਕਆਫ਼ ਕਰਨਾ ਚਾਹੀਦਾ ਸੀ, ਪਰ ਹੁਣ 9.20 ਵੱਜ ਗਏ ਹਨ।’

ਇੰਡੀਗੋ ਏਅਰਲਾਈਨਸ ਨੂੰ ਲਗਾਈ ਲਤਾੜ

ਇਸ ਮਗਰੋਂ ਕਾਮੇਡੀਅਨ ਨੇ ਏਅਰਲਾਈਨਸ ਨੂੰ ਲਤਾੜ ਲਗਾਉਂਦਿਆਂ ਲਿਖਿਆ ਕਿ ਉੱਥੇ ਪਲੇਨ ਦੇ ਕਾਕਪਿਟ ਵਿਚ ਹੁਣ ਤਕ ਇਕ ਵੀ ਪਾਇਲਟ ਮੌਜੂਦ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਰਵਈਏ ਤੋਂ ਬਾਅਦ ਫਲਾਈਟ ਵਿਚ ਸਫ਼ਰ ਕਰਨ ਵਾਲੇ 180 ਪੈਸੇਂਜਰ ਮੁੜ ਇਸ ਫਲਾਈਟ ਰਾਹੀਂ ਸਾਫ਼ਰ ਕਰਨਾ ਚਾਹੁਣਗੇ? ਹੁਣ ਸੋਸ਼ਲ ਮੀਡੀਆ ‘ਤੇ ਲੋਕ ਕਪਿਲ ਦੇ ਸਮਰਥਨ ਵਿਚ ਉਤਰ ਆਏ ਹਨ।

LEAVE A REPLY

Please enter your comment!
Please enter your name here