ਪਿਤਾ ਨੇ ਭਰਾ ਨਾਲ ਰਲ ਕੇ ਪੁੱਤ ਦੀ ਹੱਤਿਆ ਕੀਤੀ
ਲੰਬੀ : ਪਿੰਡ ਧੌਲਾ ਵਿੱਚ ਸ਼ੱਕ ਨੇ ਹੱਸਦਾ ਖੇਡਦਾ ਪਰਿਵਾਰ ਬਰਬਾਦ ਕਰ ਦਿੱਤਾ। ਪਿਤਾ ਅਤੇ ਚਾਚੇ ਵੱਲੋਂ ਗੋਲੀ ਮਾਰ ਕੇ ਜਖਮੀ ਕੀਤੇ 22 ਸਾਲਾ ਨੌਜਵਾਨ ਨਵਜੋਤ ਦੀ ਇਲਾਜ ਦੌਰਾਨ ਮੌਤ ਹੋ ਗਈ। ਹੱਤਿਆ ਦਾ ਕਾਰਨ ਮਿ੍ਰਤਕ ਦੇ ਪਿਤਾ ਸ਼ਿਵਰਾਜ ਅਤੇ ਚਾਚਾ ਰੇਸ਼ਮ ਸਿੰਘ ਨੂੰ ਸੱਕ ਸੀ ਕਿ ਇਹ ਲੜਕਾ ਉਨ੍ਹਾਂ ਦੀ ਔਲਾਦ ਨਹੀਂ ਹੈ। ਮਿ੍ਰਤਕ ਨੇ 10 ਦਸੰਬਰ ਨੂੰ ਸਟੱਡੀ ਵੀਜੇ ‘ਤੇ ਕੈਨੇਡਾ ਜਾਣਾ ਸੀ। ਲੰਬੀ ਪੁਲੀਸ ਨੇ ਮਿ੍ਰਤਕ ਦੀ ਮਾਂ ਦੇ ਬਿਆਨ ਉੱਪਰ ਸਵਿਰਾਜ ਸਿੰਘ ਅਤੇ ਰੇਸਮ ਸਿੰਘ ਖਲਿਾਫ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਘਟਨਾ ਬੀਤੇ ਪਰਸੋਂ ਵਾਪਰੀ ਸੀ, ਜਿਸ ਵਿੱਚ ਦੋਸ਼ ਹੈ ਕਿ ਸ਼ਿਵਰਾਜ ਸਿੰਘ ਅਤੇ ਰੇਸ਼ਮ ਸਿੰਘ ਨੇ ਨਵਜੋਤ ਦੇ ਢਿੱਡ ਵਿਚ 12 ਬੋਰ ਲਾਇਸੰਸੀ ਬੰਦੂਕ ਨਾਲ ਇੱਕ-ਇੱਕ ਕਰਕੇ ਦੋ ਗੋਲੀਆਂ ਮਾਰ ਦਿੱਤੀਆਂ ਸਨ। ਲੰਬੀ ਦੇ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।