ਧੁੰਦ ਤੇ ਧੂੰਏਂ ਕਾਰਨ ਦਿੱਲੀ ਵਿਖੇ 20 ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ
ਨਵੀਂ ਦਿੱਲੀ : ਦਿੱਲੀ ਆਉਣ ਵਾਲੀਆਂ 20 ਉਡਾਣਾਂ ਨੂੰ ਅੱਜ ਧੁੰਦਲੇ ਮੌਸਮ ਕਾਰਨ ਜੈਪੁਰ, ਲਖਨਊ, ਅਹਿਮਦਾਬਾਦ ਅਤੇ ਅੰਮਿ੍ਰਤਸਰ ਵੱਲ ਮੋੜ ਦਿੱਤਾ ਗਿਆ। ਇੰਦਰਾ ਗਾਂਧੀ ਇੰਟਰਨੈਸਨਲ (ਆਈਜੀਆਈ) ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਉਡਾਣਾਂ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ ਮੋੜਿਆ ਗਿਆ। ਵਿਸਤਾਰਾ ਏਅਰਲਾਈਨ ਨੇ ਐਕਸ ‘ਤੇ ਇੱਕ ਟਵੀਟ ਵਿੱਚ ਕਿਹਾ ਕਿ ਉਸ ਦੀਆਂ ਤਿੰਨ ਉਡਾਣਾਂ ਨੂੰ ਮੋੜਿਆ ਗਿਆ। ਮੁੰਬਈ ਤੋਂ ਦਿੱਲੀ ਦੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਚੇਨਈ ਤੋਂ ਦਿੱਲੀ ਦੀ ਫਲਾਈਟ ਨੂੰ ਅੰਮਿ੍ਰਤਸਰ ਵੱਲ ਮੋੜ ਦਿੱਤਾ ਗਿਆ।