ਸ. ਜਸਦੀਪ ਸਿੰਘ ਜੈਸੀ ਵੱਲੋਂ ਵਿਸ਼ੇਸ਼ ਖੁਲਾਸੇ

0
455

ਸ. ਜਸਦੀਪ ਸਿੰਘ ਜੈਸੀ ਵੱਲੋਂ ਵਿਸ਼ੇਸ਼ ਖੁਲਾਸੇ


ਨਾਗਰਿਕਾਂ ਦੀ ਸੁਰੱਖਿਆ ਲਈ ਲਏ ਫੈਸਲਿਆਂ ਤੋਂ ਇਹ ਨਾ ਸਮਝਿਆ ਜਾਵੇਗਾ ਅਮਰੀਕਾ

ਜਾਂ ਕੈਨੇਡਾ ਖਾਲਿਸਤਾਨੀ ਜਾਂ ਵੱਖਵਾਦੀਆਂ ਦੀ ਸਪੋਟ ਕਰਦਾ ਹੈ ਜਸਦੀਪ ਸਿੰਘ ਜੈਸੀ

ਅਅਮੇਜਿੰਗ ਟੀ.ਵੀ. ਦੇ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਅਤੇ ਸਿੱਖ ਚਿੰਤਕ ਸ. ਜਸਦੀਪ ਸਿੰਘ ਜੈਸੀ

ਨਾਲ ਭੱਖਵੇਂ ਮੁੱਦਿਆਂ ਉੱਤੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਵਰਿੰਦਰ ਸਿੰਘ ਨੇ ਗੱਲਬਾਤ ਦੀ ਸ਼ੁਰੂਆਤ ਵਿੱਚ ਪੁੱਛਿਆ ਕਿ ਵੱਖਵਾਦੀ ਪੰਨੂੰ ਉੱਤੇ ਹੋਏ ਹਮਲੇ ਦੀ ਪਲੈਨਿੰਗ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸ਼ੁਰੂਆਤੀ ਦੌਰ ਵਿੱਚ ਹੀ ਸ. ਜਸਦੀਪ ਸਿੰਘ ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ‘ਸਿੱਖਸ ਆਫ ਅਮੈਰਿਕਾ’ ਸੰਸਥਾ ਅਤੇ ਨਿੱਜੀ ਤੌਰ ਉੱਤੇ ਮੈਂ ਕਿਸੇ ਵੀ ਤਰ੍ਹਾਂ ਵੱਖਵਾਦੀ ਵਿਚਾਰਧਾਰਾ ਨੂੰ ਸਪੋਰਟ ਨਹੀਂ ਕਰਦੇ ਅਤੇ ਭਾਰਤ ਦੀ ਏਕਤਾ ਅਤੇ ਅਖਡੰਤਾ ਵਿੱਚ ਯਕੀਨ ਕਰਦੇ ਹਾਂ, ਪਰ ਨਾਲ ਹੀ ਅਮੈਰਿਕਾ ਦੀ ਧਰਤੀ ਉੱਤੇ ਕਿਸੇ ਅਮੈਰਿਕਨ ਸਿਟੀਜਨ ਉੱਤੇ ਕਾਤਲਾਨਾ ਹਮਲਾ ਬਹੁਤ ਹੀ ਗਲਤ ਗੱਲ ਹੈ ਅਤੇ ਅਸੀਂ ਇਸ ਦਾ ਨਿੰਦਾ ਕਰਦੇ ਹਾਂ। ਕਨੈਡਾ ਵਿਖੇ ਵੀ ਇਸੇ ਤਰ੍ਹਾਂ ਦੀ ਹੋਈ ਘਟਨਾ ਨੇ ਕਾਫੀ ਚਰਚਾ ਛੇੜੀ ਸੀ, ਜਿਸ ਵਿੱਚ ਨਿੱਝਰ ਦੀ ਹੱਤਿਆ ਹੋਈ ਸੀ, ਉਸ ਸਮੇਂ ਕੈਨੇਡਾ ਵੱਲੋਂ ਗੱਲਬਾਤ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਸੀ, ਪਰ ਇਸ ਦੇ ਉੱਲਟ ਅਮਰੀਕਾ ਨੇ ਇਸ ਮੁੱਦੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ, ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਸੰਬੰਧੀ ਸਬੂਤ ਪੇਸ਼ ਕਰਕੇ ਭਾਰਤ ਨੂੰ ਮੁਹੱਈਆ ਕਰਵਾਏ ਅਤੇ ਬਾਅਦ ਵਿੱਚ ਐਫ.ਆਈ.ਆਰ. ਅਤੇ ਹੋਰ ਲੋੜੀਂਦੀ ਕਾਰਵਾਈ ਕੀਤੀ।

ਅਸਲ ਵਿੱਚ ਸੁਪਰ ਪਾਵਰ ਅਮੈਰਿਕਾ ਨੇ ਦਿਖਾ ਦਿੱਤਾ ਹੈ ਕਿ ਅਸਲ ਵਿੱਚ ਇਹ ਕਿਸ ਪ੍ਰਕਾਰ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕੋਰਟ ਵਿੱਚ ਸਬੂਤ ਪੇਸ਼ ਕਰਕੇ, ਕੇਸ ਫਾਈਲ ਕਰਕੇ, ਭਾਰਤ ਨੂੰ ਦੱਸ ਦਿੱਤਾ ਸੀ ਕਿ ਇਹ ਸਾਡੇ ਕੋਲ ਸਬੂਤ ਮੌਜੂਦ ਹਨ ਅਤੇ ਇਸ ਮਾਮਲੇ ਵਿੱਚ ਇਹ ਲੋਕ ਸ਼ਾਮਲ ਹਨ। ਇਸ ਦਾ ਸਿੱਧਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਭਾਰਤ ਬੈਕਫੁੱਟ ਉੱਤੇ ਹੈ ਅਤੇ ਉਸ ਕੋਲ ਕਹਿਣ ਨੂੰ ਕੁਝ ਨਹੀਂ ਹੈ ਅਤੇ ਭਾਰਤੀ ਮੀਡੀਆ ਨੇ ਵੀ ਚੁੱਪੀ ਧਾਰੀ ਹੋਈ ਹੈ। ਇਸ ਦੇ ਉੱਲਟ ਜਦੋਂ ਕੈਨੇਡਾ ਦੀ ਘਟਨਾ ਸੀ ਉਸ ਵੇਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਰੜੀ ਕਾਰਵਾਈ ਕਰਦਿਆਂ ਆਪਣੇ ਡੈਲੀਗੇਟ ਵਾਪਸ ਬੁਲਾ ਲਏ ਸਨ, ਵੀਜੇ ਬੰਦ ਕਰ ਦਿੱਤੇ ਗਏ ਸਨ। ਕੈਨਡਾ-ਭਾਰਤ ਦੇ ਸੰਬੰਧਾਂ ਵਿੱਚ ਕਾਫੀ ਤਲਖੀ ਦੇਖਣ ਨੂੰ ਮਿਲ ਰਹੀ ਸੀ, ਪਰ ਅਮਰੀਕਾ ਨੇ ਸਹੀ ਢੰਗ ਨਾਲ ਇਸ ਮਮਲੇ ਨੂੰ ਅਮਲੀ ਰੂਪ ਦਿੱਤਾ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇਗੀ ਘੱਟ ਹੈ।

ਇਸ ਮੌਕੇ ਸ. ਜਸਦੀਪ ਸਿੰਘ ਜੈਸੀ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਇਸ ਮਾਮਲੇ ਦਾ ਖੁਲਾਸਾ ਕਰਕੇ ਕਿ ਜਲਦੀ ਤੋਂ ਜਲਦੀ ਲੋਕਾਂ ਸਾਹਮਣੇ ਲਿਆਂਦਾ ਜਾਵੇ। ਜੋ ਵਿਅਕਤੀ ਇਸ ਵਿੱਚ ਸ਼ਾਮਲ ਸਨ, ਭਾਵੇਂ ਗੌਰਮਿੰਟ ਦੇ ਹੋਣ ਜਾਂ ਕਿਸੇ ਏਜੰਸੀ ਦੇ ਹੋਣ ਉਨ੍ਹਾਂ ’ਤੇ ਕਾਰਵਾਈ ਕਰਕੇ ਗਿ੍ਰ੍ਰਫ਼ਤਾਰ ਕੀਤਾ ਜਾਵੇ। ਕਿਉਕਿ ਸਾਨੂੰ ਪਤਾ ਹੈ ਕਿ ਭਾਰਤ ਦੀਆਂ ਅਜਿਹੀਆਂ ਨੀਤੀਆਂ ਨਹੀਂ ਹਨ ਪਰ ਜੇਕਰ ਕੋਈ ਅਫਸਰ ਜਾਂ ਸੰਬੰਧਤ ਇਸ ਵਿੱਚ ਸ਼ਾਮਲ ਹੈ ਤਾਂ ਇਸ ਨਾਲ ਭਾਰਤ ਦੀ ਵੀ ਮਾਨ ਹਾਨੀ ਹੋਈ ਹੈ। ਇਸ ਸੰਬੰਧ ਵਿੱਚ ਨਿਖਿਲ ਗੁਪਤਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਕਿਉਕਿ ਰਿਕਾਰਡਿੰਗ ਪਰੂਫ ਹਨ ਜਿਸ ਉੱਤੇ ਅਧਾਰਿਤ ਇਹ ਸਾਰਾ ਕੇਸ ਬਣਿਆ ਹੈ। ਭਾਰਤ ਨੂੰ ਇਹ ਪਰੂਫ ਮੁਹੱਈਆ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੁਆਰਾ ਵੀ ਤਫਤੀਸ਼ ਚੱਲ ਰਹੀ ਹੈ।


ਸ.ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਅਮੈਰਿਕਾ ਨੇ ਇਸ ਕੇਸ ਨੂੰ ਉਸੇ ਤਰ੍ਹਾਂ ਹੈਂਡਲ ਕੀਤਾ ਹੈ, ਜਿਵੇਂ ਕਿਸੇ ਸੂਪਰ ਪਾਵਰ ਨੂੰ ਹੈਂਡਲ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਭਾਰਤ ਨਾਲ ਕੈਨੇਡਾ ਵਾਂਗ ਸੰਬੰਧ ਵੀ ਖਰਾਬ ਨਹੀਂ ਕੀਤੇ ਅਤੇ ਇੱਕ ਸਟਰੋਂਗ ਮੈਸੇਜ ਵੀ ਡਿਪਲੋਮੈਟਿਕ ਤਰੀਕੇ ਨਾਲ ਵਾਰਨਿੰਗ ਦੇ ਰੂਪ ਵਿੱਚ ਕੀਤਾ। ਸ.ਜਸਦੀਪ ਸਿੰਘ ਜੈਸੀ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਇਸ ਦੀ ਜਲਦ ਤੋਂ ਜਲਦ ਇਨਵੈਸਟੀਗੇਸ਼ਨ ਕਰਕੇ ਸਾਰੀ ਜਾਣਕਾਰੀ ਜਨਤਕ ਕਰੇ।

ਸ.ਜਸਦੀਪ ਸਿੰਘ ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਆਪਣੇ ਨਾਗਰਿਕਾਂ ਦੀ ਬਹੁਤ ਅਹਿਮੀਅਤ ਸਮਝਦਾ ਹੈ। ਅਮਰੀਕਾ ਅਤੇ ਕੈਨੇਡਾ ਨੇ ਇਹ ਕਦਮ ਇਸ ਲਈ ਚੁੱਕੇ ਹਨ ਕਿਉਕਿ ਅਮਰੀਕੀ ਅਤੇ ਕੈਨੇਡੀਅਨ ਪ੍ਰਸ਼ਾਸਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚੌਕੰਨੇ ਰਹਿੰਦੇ ਹਨ। ਉਨ੍ਹਾਂ ਨੇ ਇਹ ਫੈਸਲੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਲਏ ਹਨ ਇਸ ਤੋਂ ਸਿੱਖ ਭਾਈਚਾਰੇ ਨੂੰ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਉਹ ਖਾਲਿਸਤਾਨ ਦਾ ਹੁੰਘਾਰਾ ਭਰਦੇ ਹਨ ਜਾਂ ਖਾਲਿਸਤਾਨੀ ਜਾਂ ਵੱਖਵਾਦੀਆਂ ਦੀ ਉਹ ਕਿਸੇ ਤਰ੍ਹਾਂ ਦੀ ਸਪੋਟ ਕਰਦੇ ਹਨ।


ਇੱਕ ਸਵਾਲ ਦੇ ਜਵਾਬ ਵਿੱਚ ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਿੱਖ ਭਾਈਚਾਰੇ ਦੀ ਇੱਕ ਸਨਮਾਨਯੋਗ ਸ਼ਖਸੀਅਤ ਹਨ, ਇੱਕ ਡੈਲੀਗੇਟ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿੱਖੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸ. ਤਰਨਜੀਤ ਸਿੰਘ ਸੰਧੂ ਜੋ ਕਿ ਇੱਕ ਸਾਬਤ-ਸੂਰਤ ਅਤੇ ਪਗੜੀਧਾਰੀ ਗੁਰਸਿੱਖ ਹਨ ਜਦੋਂ ਉਹ ਡੋਨਲ ਟਰੰਪ ਅਤੇ ਜੋ ਬਾਈਡਨ ਦੇ ਨਾਲ ਲੋਕਾਂ ਦੇ ਸਨਮੁੱਖ ਹੁੰਦੇ ਹਨ ਤਾਂ ਉਹੇ ਸਿੱਖਾਂ ਦੀ ਇਮੇਜ ਨੂੰ ਬਹੁਤ ਉੱਪਰ ਲੈ ਕੇ ਜਾਂਦੇ ਹਨ।
ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਵਿੱਚ ਬੇਹੁਦਾ ਢੰਗ ਨਾਲ ਪੇਸ਼ ਆਉਣਾ ਬਹੁਤ ਹੀ ਨਿੰਦਣਯੋਗ ਹੈ। ਉਹ ਤਾਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਆਮ ਸਿੱਖ ਵਾਂਗ ਮੱਥਾ ਟੇਕਣ ਆਏ ਸਨ। ਜੇਕਰ ਕਿਸੇ ਨੂੰ ਉਨ੍ਹਾਂ ਦੀ ਕਾਰਜਸ਼ੈਲੀ ਉੱਤੇ ਇਤਰਾਜ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲਿਆ ਜਾ ਸਕਦਾ ਸੀ, ਪਰ ਗੁਰਦੁਆਰਾ ਸਾਹਿਬ ਵਿੱਚ ਅਜਿਹੀ ਮਾੜੀ ਸ਼ਬਦਾਵਲੀ ਵਰਤਣਾ ਬਹੁਤ ਗਲਤ ਗੱਲ ਹੈ ਅਤੇ ਅਸੀਂ ਉਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।


ਸ. ਵਰਿੰਦਰ ਸਿੰਘ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਜਸਮੀਤ ਸਿੰਘ ਜੈਸੀ ਨੇ ਕਿਹਾ ਕਿ ਪੰਨੂੰ ਉੱਤੇ ਹਮਲੇ ਦਾ ਮੁੱਦਾ ਕੋਈ ਨਵਾਂ ਨਹੀਂ ਹੈ, ਮਈ-ਜੂਨ ਤੋਂ ਪਹਿਲਾਂ ਦੀ ਇਹ ਘਟਨਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਕੇ ਉਦੋਂ ਤੋਂ ਹੁਣ ਤੱਕ ਅਮਰੀਕਾ ਅਤੇ ਭਾਰਤ ਦੇ ਆਪਸੀ ਸੰਬੰਧਾਂ ਵਿੱਚ ਕੋਈ ਫਰਕ ਨਹੀਂ ਪਿਆ ਹੈ। ਕਿਉਕਿ ਭਾਰਤ 100 ਬੀਲੀਅਨ ਡਾਲਰ ਦਾ ਅਮਰੀਕਾ ਨਾਲ ਕਾਰੋਬਾਰ ਕਰਦਾ ਹੈ ਅਤੇ ਉਹ ਕਿਸੇ ਵੀ ਕੀਮਤ ਉੱਤੇ ਅਮਰੀਕਾ ਨਾਲ ਸੰਬੰਧ ਨਹੀਂ ਵਿਗਾੜ ਸਕਦਾ। ਭਾਰਤ ਕਦੇ ਨਹੀਂ ਚਾਹੇਗਾ ਕਿ ਉਨ੍ਹਾਂ ਦੀ ਆਰਥਿਕ ਨੁਕਸਾਨ ਹੋਵੇ।

LEAVE A REPLY

Please enter your comment!
Please enter your name here