ਫਰਾਹ ਖਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

0
132

ਫਿਲਮ ਨਿਰਦੇਸ਼ਕ ਅਤੇ ਰਾਈਟਰ ਫਰਾਹ ਖਾਨ ਮੰਗਲਵਾਰ ਨੂੰ ਅੰਮ੍ਰਿਤਸਰ ਪਹੁੰਚੀ। ਇੱਥੇ ਉਨ੍ਹਾਂ ਨੇ ਫਿਲਮ ਨਿਰਮਾਤਾ ਮੁਕੇਸ਼ ਛਾਬੜਾ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਫਰਾਹ ਖਾਨ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੀ ਸ਼ੁਰੂਆਤ ਛੋਲੇ ਭਟੂਰੇ ਅਤੇ ਲੱਸੀ ਨਾਲ ਕੀਤੀ।

ਫਰਾਹ ਨੇ ਅੰਮ੍ਰਿਤਸਰ ਨਾਲ ਜੁੜੀ ਫੋਟੋ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਸਨੇ ਲਿਖਿਆ, “ਮੈਂ ਸ਼ਰਤ ਲਗਾਉਂਦੀ ਹਾਂ ਕਿ ਤੁਸੀਂ ਇਹ ਲੱਸੀ ਨਹੀਂ ਪੀ ਸਕਦੇ। ਤੁਹਾਨੂੰ ਇਹ ਖਾਣੀ ਹੀ ਪਵੇਗੀ। ਇੱਕ ਸੈਟਿਸਫਾਇੰਗ ਖਾਣਾ ਖਾਣ ਤੋਂ ਬਾਅਦ ਹੁਣ ਕੰਮ ਕਿਵੇਂ ਹੋਵੇਗਾ?”

ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਫਰਾਹ ਖਾਨ ਨੇ ਉਥੇ ਦਿੱਤੀ ਗਈ ਹਰ ਜਾਣਕਾਰੀ ਨੂੰ ਵਿਸਥਾਰ ਨਾਲ ਸਮਝਿਆ ਅਤੇ ਬਹੁਤ ਖੁਸ਼ ਹੋਈ। ਉਸ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਥੇ ਆਉਣ ਦੀ ਯੋਜਨਾ ਬਣਾ ਰਹੀ ਸੀ ਪਰ ਸਮੇਂ ਦੀ ਘਾਟ ਕਾਰਨ ਨਹੀਂ ਆਈ। ਹੁਣ ਮੁਕੇਸ਼ ਛਾਬੜਾ ਦੀ ਮਦਦ ਨਾਲ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਉਸ ਨੂੰ ਇੱਥੇ ਆ ਕੇ ਬਹੁਤ ਸ਼ਾਂਤੀ ਮਿਲੀ ਹੈ ਅਤੇ ਉਹ ਹਰ ਸਾਲ ਇੱਥੇ ਆਉਣਾ ਚਾਹੁੰਦੀ ਹੈ। ਉਸ ਨੇ ਇਸ ਲਈ ਅਰਦਾਸ ਵੀ ਕੀਤੀ ਹੈ।

LEAVE A REPLY

Please enter your comment!
Please enter your name here