spot_imgspot_imgspot_imgspot_img

ਰਿਐਲਿਟੀ ਸ਼ੋਅ ‘ਲਾਕਅੱਪ’ ਫੇਮ ਅੰਜਲੀ ਅਰੋੜਾ ਨੇ ਖ਼ਰੀਦਿਆ ਆਲੀਸ਼ਾਨ ਘਰ

Date:

ਰਿਐਲਿਟੀ ਸ਼ੋਅ ‘ਲਾਕਅੱਪ’ ਫੇਮ ਅੰਜਲੀ ਅਰੋੜਾ ਨੇ ਆਪਣੀ ਕਮਾਈ ਨਾਲ ਦਿੱਲੀ ’ਚ ਇਕ ਆਲੀਸ਼ਾਨ ਘਰ ਖ਼ਰੀਦਿਆ ਹੈ। ਅੰਜਲੀ ਨੇ ਸੋਸ਼ਲ ਮੀਡੀਆ ’ਤੇ ਗ੍ਰਹਿ ਪ੍ਰਵੇਸ਼ ਤੇ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਾਲ ਹੀ ’ਚ ਅੰਜਲੀ ਨੇ ਇਕ ਕਾਰ ਵੀ ਖ਼ਰੀਦੀ ਸੀ। ਇਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਮੀਡੀਆ ਰਿਪੋਰਟਾਂ ’ਚ ਅੰਜਲੀ ਦੇ ਇਸ ਆਲੀਸ਼ਾਨ ਘਰ ਦੀ ਕੀਮਤ ਕਰੀਬ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਸ ਦੇ ਘਰ ’ਚ ਸਾਰੀਆਂ ਸੁੱਖ-ਸਹੂਲਤਾਂ ਦੇ ਨਾਲ-ਨਾਲ ਬਹੁਤ ਸਾਰੀਆਂ ਲਗਜ਼ਰੀ ਚੀਜ਼ਾਂ ਰੱਖੀਆਂ ਹੋਈਆਂ ਹਨ। ਅੰਜਲੀ ਅਰੋੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੇ ਪਰਿਵਾਰ ਸਮੇਤ ਹੋਰ ਲੋਕ ਵੀ ਘਰ ’ਚ ਬੈਠੇ ਹਨ। ਇਸ ਦੇ ਨਾਲ ਹੀ ਪੂਜਾ ਅਰਚਨਾ ਵੀ ਕੀਤੀ ਜਾ ਰਹੀ ਹੈ। ਅੰਜਲੀ ਨੇ ਆਪਣੀ ਪੋਸਟ ਦੇ ਨਾਲ ਆਪਣੇ ਘਰ ਦਾ ਨਾਂ ਵੀ ਦੱਸਿਆ ਹੈ। ਉਸ ਨੇ ਕੈਪਸ਼ਨ ’ਚ ਦੱਸਿਆ ਕਿ ਉਸ ਦੇ ਘਰ ਦਾ ਨਾਮ ‘ਅਰੋੜਾ ਹਾਊਸ’ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜਲੀ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਵੱਡੀ ਫੈਨ ਫਾਲੋਇੰਗ ਹੈ। ਜਦੋਂ ਅੰਜਲੀ ‘ਲਾਕਅੱਪ’ ਰਿਐਲਿਟੀ ਸ਼ੋਅ ’ਚ ਗਈ ਤਾਂ ਸ਼ੋਅ ਦੀ ਹੋਸਟ ਕੰਗਨਾ ਰਣੌਤ ਵੀ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਜਾਣ ਕੇ ਹੈਰਾਨ ਰਹਿ ਗਈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related