ਪਟਿਆਲਾ : ਜੈ ਜਵਾਨ ਕਾਲੋਨੀ ਦੇ ਇਕ ਘਰ ਦੇ ਕਮਰੇ ਵਿਚ 17 ਸਾਲਾ ਲੜਕੇ ਦੀ ਲਾ+ਸ਼ ਦੱਬੀ ਹੋਈ ਮਿਲੀ। ਲਾ+ਸ਼ ਆਕੜੀ ਹੋਈ ਸੀ, ਜਿਸ ਨੂੰ ਪੁਲਿਸ ਟੀਮ ਦੀ ਹਾਜ਼ਰੀ ਵਿਚ ਬਾਹਰ ਕੱਢਿਆ ਗਿਆ ਹੈ। ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੜਕੇ ਦੀ ਕੁਦਰਤੀ ਮੌ+ਤ ਹੋਣ ਦਾ ਪਤਾ ਲੱਗਿਆ ਹੈ। ਲਾ+ਸ਼ ਘਰ ’ਚ ਦੱਬੀ ਹੋਈ ਸੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤ+ਕ ਲੜਕੇ ਦੇ ਪਿਤਾ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਸੀ। ਫ਼ਿਲਹਾਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਤੇ ਲਾ+ਸ਼ ਪਰਿਵਾਰ ਕੋਲ ਹੀ ਹੈ।
ਜਾਣਕਾਰੀ ਅਨੁਸਾਰ ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ’ਚ ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਮੁਹੱਲਾ ਵਾਸੀਆਂ ਅਨੁਸਾਰ ਉਸ ਦੀਆਂ ਦੋ ਧੀਆਂ ਹਨ ਤੇ ਇਕ ਬੇਟਾ ਸੀ ਜਦੋਂਕਿ ਪਤਨੀ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਅੱਵਲ ਨਾਂ ਦਾ ਉਸ ਦਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਸੀ, ਬਚਪਨ ਤੋਂ ਦਿਮਾਗ਼ੀ ਤੌਰ ’ਤੇ ਕਮਜ਼ੋਰ ਸੀ ਤੇ ਹਾਦਸੇ ਤੋਂ ਬਾਅਦ ਉਹ ਹੋਰ ਵੀ ਬਿਮਾਰ ਰਹਿੰਦਾ ਸੀ। ਇਸ ਸਦਮੇ ਕਰ ਕੇ ਭਗਵਾਨ ਦਾਸ ਦੀ ਦਿਮਾਗ਼ੀ ਹਾਲਤ ਵੀ ਵਿਗੜ ਗਈ। ਦੋਵੇਂ ਧੀਆਂ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਇਹੀ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ। ਭਰਾ ਦੀ ਹੋਈ ਮੌ+ਤ ਤੇ ਘਰ ਵਿਚ ਦੱਬਣ ਬਾਰੇ ਕੁੜੀਆਂ ਨੇ ਆਪਣੀ ਮਾਸੀ ਨੂੰ ਦੱਸਿਆ ਸੀ, ਉਸੇ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਥਾਣਾ ਸਿਵਲ ਲਾਈਨਜ਼ ਪੁਲਿਸ ਟੀਮ ਨੇ ਘਰ ਵਿਚ ਤਲਾਸ਼ੀ ਲੈਂਦਿਆਂ ਇਕ ਕਮਰੇ ਵਿਚ ਦੱਬੀ ਹੋਈ ਲਾ+ਸ਼ ਨੂੰ ਬਾਹਰ ਕੱਢਿਆ ਹੈ।