ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਸੀ। ਚਲ ਰਹੇ ਸ਼ੋਅ ਨੂੰ ਦੇਰ ਰਾਤ ਪੰਜਾਬ ਪੁਲਿਸ ਨੇ ਬੰਦ ਕਰਵਾ ਦਿੱਤਾ। ਸ਼ੋਅ ਬੰਦ ਹੋਣ ‘ਤੇ ਲੋਕ ਕਾਫੀ ਭੜਕ ਗਏ। ਸ਼ੋਅ ਬੰਦ ਕਰਵਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਪੁਲਿਸ ਨੇ ਦੱਸਿਆ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤਕ ਸੀ, ਪਰ ਸ਼ੋਅ ਸਾਢੇ 10 ਵਜੇ ਤਕ ਚਲ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ’ਤੇ ਆ ਗਏ ਤੇ ਉਨ੍ਹਾਂ ਸ਼ੋਅ ਬੰਦ ਕਰਨ ਵਾਸਤੇ ਆਖਿਆ। ਸ਼ੋਅ ਬੰਦ ਹੋਣ ਤੇ ਸਰਤਾਜ ਬੋਲੇ- ”Am So Sorry ਫਿਰ ਕਦੇ ਆਵਾਂਗੇ ਜੀ”। ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।