ਆਦੇਸ਼ ਇੰਟਰਨੈਸ਼ਨਲ ਸਕੂਲ ਦੀ ਭੰਗੜਾ ਟੀਮ ਨੇ ਫੈਪ ਨੈਸ਼ਨਲ ਐਵਾਰਡ-2023 ’ਚ ਮਾਰੀਆਂ ਮਾਲਾਂ
ਚੰਡੀਗੜ੍ਹ :ਚੰਡੀਗੜ੍ਹ ਵਿੱਚ ਆਯੋਜਿਤ ਨੈਸ਼ਨਲ ਐਵਾਰਡ 2023 ਫੈਪ ਕਲਚਰ ਐਕਟੀਵਿਟੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ ਦੀ ਭੰਗੜਾ ਟੀਮ ਨੇ ਆਪਣੇ ਨਾਂਅ ਜਿੱਤ ਦਰਜ ਕੀਤੀ ਹੈ। ਫੈਪ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੱਲੋਂ ਜੇਤੂ ਟੀਮ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਲਗਭਗ 27 ਰਾਜਾਂ ਦੀਆਂ ਟੀਮਾਂ ਨੇ ਇਸ ਐਕਟੀਵਿਟੀ ਵਿੱਚ ਹਿੱਸਾ ਲਿਆ ਸੀ। ਇਸ ਮੌਕੇ ਪੰਜਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਮੈਗਾ ਉਲੰਪੀਅਕ ਕਾਮਬੈਟ ਵਿੱਚੋਂ ਸਟੇਟ ਲੈਵਲ ਦਾ ਬੈਸਟ ਸਟੂਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਡਾਕਟਰ ਲਖਮੀਰ ਸਿੰਘ ਚੌਧਰੀ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਆਸ ਪ੍ਰਗਟ ਕੀਤੀ ਕਿ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਆਦੇਸ਼ ਇੰਟਰਨੈਸਨਲ ਸਕੂਲ ਦੇ ਵਿਦਿਆਰਥੀ ਅਜਿਹੇ ਮੁਕਾਬਲਿਆਂ ਲਈ ਤਿਆਰ ਰਹਿਣਗੇ।
ਸਕੂਲ ਦੇ ਪਿ੍ਰੰਸੀਪਲ ਸ੍ਰੀ ਵਿਨੋਦ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਾਨ ਹੈ ਕਿ ਆਦੇਸ਼ ਇੰਟਰਨੈਸਨਲ ਸਕੂਲ ਨੇ ਜਿੱਥੇ ਖੇਡਾਂ ਵਿੱਚ ਆਪਣਾ ਨਾਮ ਰੌਸਨ ਕੀਤਾ ਹੈ ਉਥੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਮੱਲਾਂ ਮਾਰੀਆਂ ਹਨ। ਇਸ ਸਖ਼ਤ ਮਿਹਨਤ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆ ਦੇ ਸਿਰ ਜਾਂਦਾ ਹੈ। ਇਸ ਭੰਗੜਾ ਟੀਮ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅਮਨਦੀਪ ਸਿੰਘ, ਅਜੇ ਚੌਹਾਨ, ਕਰਨਦੀਪ ਸਿੰਘ,ਅੰਮਿ੍ਰਤਪਾਲ ਸਿੰਘ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਂ ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਰਾਜਵੀਰ ਸਿੰਘ, ਨਰਿੰਦਰ ਚੌਹਾਨ ਅਤੇ ਦਸਵੀਂ ਦੇ ਵਿਦਿਆਰਥੀ ਅਮਨਵੀਰ ਸਿੰਘ, ਪ੍ਰਭਜੋਤ ਸਿੰਘ ਅਤੇ ਅੱਠਵੀਂ ਦਾ ਵਿਦਿਆਰਥੀ ਲਵਕੁੱਸ ਸਿੰਘ ਅਤੇ ਨੋਵੀਂ ਜਮਾਤ ਦਾ ਗਗਨਦੀਪ ਸਿੰਘ ਤੋ ਇਲਾਵਾ ਭੰਗੜੇ ਦਾ ਕੋਚ ਸਨਮਦੀਪ ਸਿੰਘ ਨੂੰ ਅਤੇ ਸਕੂਲ ਦੀ ਵਾਈਸ ਪਿ੍ਰੰਸੀਪਲ ਲਵਨੀਤ ਕੋਰ ਤੇ ਐਕਟੀਵਿਟੀ ਅਧਿਆਪਕ ਪ੍ਰਦੀਪ ਕੌਰ ਨੂੰ ਵੀ ਫੈਪ ਵੱਲੋਂ ਸਨਮਾਨਿਤ ਕੀਤਾ ਗਿਆ।