spot_imgspot_imgspot_imgspot_img

ਸੰਸਦ ਸੁਰੱਖਿਆ ਕੁਤਾਹੀ ਕੇਸ ਦੇ ਮਾਸਟਰਮਾਈਂਡ ਨੇ ਕੀਤਾ ਸਰੰਡਰ

Date:

ਸੰਸਦ ਸੁਰੱਖਿਆ ਵਿਚ ਕੁਤਾਹੀ ਕੇਸ ਦੇ ਮਾਸਟਰਮਾਈਂਡ ਲਲਿਤ ਝਾ ਨੇ ਵੀਰਵਾਰ ਦੇਰ ਰਾਤ ਦਿੱਲੀ ਪੁਲਿਸ ਥਾਣੇ ਵਿਚ ਸਰੰਡਰ ਕਰ ਦਿੱਤਾ। ਪੁਲਿਸ ਨੇ ਲਲਿਤ ਨੂੰ ਗ੍ਰਿਫਤਾਰ ਕਰ ਲਿਆ। ਸੂਤਰਾਂ ਮੁਤਾਬਕ ਲਲਿਤ ਇਕ ਵਿਅਕਤੀ ਨਾਲ ਦਿੱਲੀ ਦੇ ਕਰਤਵ ਪੱਥ ਪੁਲਿਸ ਸਟੇਸ਼ਨ ਪਹੁੰਚਿਆ ਸੀ।

ਪੁਲਿਸ ਨੇ ਦੱਸਿਆ ਕਿ ਘਟਨਾ ਦਾ ਵੀਡੀਓ ਬਣਾਉਣ ਦੇ ਬਾਅਦ ਲਲਿਤ ਮੌਕੇ ਤੋਂ ਫਰਾਰ ਹੋ ਗਿਆ ਸੀ। ਉਹ ਆਪਣੇ ਸਾਰੇ ਸਾਥੀਆਂ ਦੇ ਮੋਬਾਈਲ ਫੋਨ ਵੀ ਲੈ ਗਿਆ ਸੀ। ਲਲਿਤ ਬੱਸ ਤੋਂ ਰਾਜਸਥਾਨ ਦੇ ਨਾਗੌਰ ਪਹੁੰਚਿਆ। ਉਥੇ ਆਪਣੇ ਦੋ ਦੋਸਤਾਂ ਨਾਲ ਮਿਲਿਆ ਤੇ ਇਕ ਹੋਟਲ ਵਿਚ ਰਾਤ ਗੁਜ਼ਾਰੀ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤਾਂ ਉਹ ਬੱਸ ਤੋਂ ਵਾਪਸ ਦਿੱਲੀ ਆਗਿਆ। ਇਥੇ ਉਸ ਨੇ ਸਰੰਡਰ ਕਰ ਦਿੱਤਾ। ਫਿਲਹਾਲ ਉਹ ਪੁਲਿਸ ਦੀ ਸਪੈਸ਼ਲ ਸੈੱਲ ਦੀ ਕਸਟੱਡੀ ਵਿਚ ਹੈ।

ਦੂਜੇ ਪਾਸੇ ਦਿੱਲੀ ਪੁਲਿਸ ਦੀ ਸਪੇਸ਼ਲ ਟੀਮ ਸ਼ਨੀਵਾਰ ਜਾਂ ਐਤਵਾਰ ਨੂੰ ਸੰਸਦ ਵਿਚ ਸੁਰੱਖਿਆ ਕੁਤਾਹੀ ਦੇ ਸੀਨ ਨੂੰ ਰੀਕ੍ਰੀਏਟ ਕਰੇਗੀ। ਸੂਤਰਾਂ ਮੁਤਾਬਕ ਇਸ ਲਈ ਸਾਰੇ ਮੁਲਜ਼ਮਾਂ ਨੂੰ ਸੰਸਦ ਵਿਚ ਲਿਆਂਦਾ ਜਾਵੇਗਾ। ਇਸ ਨਾਲ ਦਿੱਲੀ ਪੁਲਿਸ ਇਹ ਪਤਾ ਲਗਾਏਗੀ ਕਿ ਮੁਲਜ਼ਮ ਕਿਵੇਂ ਸੰਸਦ ਭਵਨ ਵਿਚ ਦਾਖਲ ਹੋਏ ਤੇ ਕਿਵੇਂ ਉਨ੍ਹਾਂ ਨੇ ਆਪਣੇ ਪਲਾਨ ਨੂੰ ਅੰਜਾਮ ਦਿੱਤਾ।

ਸੰਸਦ ਵਿਚ ਸਮੋਕ ਕੈਨ ਚਲਾਉਣ ਵਾਲੇ ਸਾਰੇ ਮੁਲਜ਼ਮ ਭਗਤ ਸਿੰਘ ਫੈਂਸ ਕਲੱਬ ਵਿਚ ਸ਼ਾਮਲ ਸਨ। ਸੋਸ਼ਲ ਮੀਡੀਆ ਗਰੁੱਪ ‘ਤੇ ਇਹ ਲੋਕ ਆਪਣੀ ਵਿਚਾਰਧਾਰਾ ਵਾਲੀ ਪੋਸਟ ਪਾਉਂਦੇ ਸਨ ਤੇ ਵਰਚੂਅਲੀ ਮਿਲੇ। ਕਈ ਸੂਬਿਆਂ ਦੇ ਲੋਕ ਇਸ ਕਲੱਬ ਨਾਲ ਜੁੜੇ ਹੋਏ ਹਨ। 5ਵੇਂ ਮੁਲਜ਼ਮ ਗੁਰੂਗ੍ਰਾਮ ਦੇ ਵਿਸ਼ਾਲ ਸ਼ਰਮਾ ਤੋਂ ਹਿਰਾਸਤ ਵਿਚ ਪੁੱਛਗਿਛ ਜਾਰੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related