ਅਮਰੀਕਾ ’ਚ ਖਾਲਿਸਤਾਨੀਆਂ ਦਾ ਕੋਈ ਸਮਰਥਨ ਨਹੀਂ ਮੋਦੀ ਪੰਜਾਬ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ: ਜੱਸੀ ਸਿੰਘ

0
229

ਅਮਰੀਕਾ ’ਚ ਖਾਲਿਸਤਾਨੀਆਂ ਦਾ ਕੋਈ ਸਮਰਥਨ ਨਹੀਂ
ਮੋਦੀ ਪੰਜਾਬ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ: ਜੱਸੀ ਸਿੰਘ


ਵਾਸ਼ਿੰਗਟਨ ਉੱਘੇ ਭਾਰਤੀ-ਅਮਰੀਕੀ ਸਿੱਖ ਨੇਤਾ, ਚੇਅਰਮੈਨ ‘ਸਿੱਖਸ ਆਫ ਅਮੈਰਿਕਾ’ ਸ. ਜਸਦੀਪ ਸਿੰਘ ਜੈਸੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਭਾਈਚਾਰੇ ਦੇ ਲੋਕ ਅਮਰੀਕਾ ਵਿਚ ਖਾਲਿਸਤਾਨੀ ਗਤੀਵਿਧੀਆਂ ਦਾ ਸਮਰਥਨ ਕਰਦੇ ਹਨ। ‘ਸਿੱਖਸ ਆਫ ਅਮਰੀਕਾ’ ਸੰਸਥਾ ਦੇ ਜੱਸੀ ਸਿੰਘ ਨੇ ਨਰਿੰਦਰ ਮੋਦੀ ਸਰਕਾਰ ਨੂੰ ਨੌਜਵਾਨਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਸਮੇਤ ਪੰਜਾਬ ਦੀਆਂ ਕਈ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ ਦੀ ਅਪੀਲ ਕੀਤੀ।
ਸ. ਜੈਸੀ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਬਹੁਤ ਸਾਰੇ ਸਿੱਖ ਮੁੱਦੇ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਵਿੱਚ 1984 ਦੇ ਦੰਗਿਆਂ ਵਿੱਚ ਸਿੱਖਾਂ ਉੱਤੇ ਹੋਏ ਜ਼ੁਲਮ ਵੀ ਸਾਮਲ ਹਨ। ਕੋਈ ਵੀ ਸਿੱਖ ਇਸ ਨੂੰ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੇ ਵੀ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਅਤੇ ਦੁਨੀਆ ਦੇ ਸਿੱਖ ਭਾਈਚਾਰੇ ਨਾਲ ਸਿੱਧੇ ਤੌਰ ‘ਤੇ ਜੁੜਨਾ ਚਾਹੀਦਾ ਹੈ ਨਾ ਕਿ ਵਿਚੋਲਿਆਂ ਰਾਹੀਂ।

LEAVE A REPLY

Please enter your comment!
Please enter your name here