ਕੱਟੜਪੰਥੀਆਂ ਤੇ ਵੱਖਵਾਦੀਆਂ ਨੂੰ ਵਿਦੇਸ਼ਾਂ ’ਚ ਥਾਂ ਨਹੀਂ ਮਿਲਣੀ ਚਾਹੀਦੀ: ਜੈਸ਼ੰਕਰ
ਗਾਂਧੀਨਗਰ: ਵਿਦੇਸ ਮੰਤਰੀ ਐੱਸ. ਜੈਸੰਕਰ ਨੇ ਅਮਰੀਕਾ ਵਿਚ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖਣ ’ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਭਾਰਤ ਤੋਂ ਬਾਹਰ ਕੱਟੜਪੰਥੀਆਂ ਅਤੇ ਵੱਖਵਾਦੀ ਤਾਕਤਾਂ ਨੂੰ ਅਜਿਹੀ ਜਗ੍ਹਾ ਨਹੀਂ ਮਿਲਣੀ ਚਾਹੀਦੀ। ਉਹ ਇੱਥੇ ਰਾਸਟਰੀ ਰਕਸਾ ਯੂਨੀਵਰਸਿਟੀ ਦੀ ਤੀਜੀ ਕਨਵੋਕੇਸਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ,‘ਮੈਂ ਖਬਰ ਦੇਖੀ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਇਸ ਬਾਰੇ ਚਿੰਤਤ ਹਾਂ। ਭਾਰਤ ਤੋਂ ਬਾਹਰ ਕੱਟੜਪੰਥੀ ਅਤੇ ਵੱਖਵਾਦੀ ਤਾਕਤਾਂ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ। ਸਾਡੇ ਵਣਜ ਦੂਤਘਰ ਨੇ ਜੋ ਵੀ ਹੋਇਆ ਉਸ ਬਾਰੇ (ਯੂਐੱਸ) ਸਰਕਾਰ ਅਤੇ ਪੁਲੀਸ ਕੋਲ ਸਕਿਾਇਤ ਦਰਜ ਕਰਵਾਈ ਹੈ। ਮੈਨੂੰ ਵਿਸਵਾਸ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’