ਰਫੀ ਦੀ ਯਾਦ ’ਚ ਬਣ ਰਿਹੈ 100 ਫੁੱਟ ਉਚਾ ਮੀਨਾਰ

ਰਫੀ ਦੀ ਯਾਦ ’ਚ ਬਣ ਰਿਹੈ 100 ਫੁੱਟ ਉਚਾ ਮੀਨਾਰ

0
159

ਰਫੀ ਦੀ ਯਾਦ ’ਚ ਬਣ ਰਿਹੈ 100 ਫੁੱਟ ਉਚਾ ਮੀਨਾਰ

ਅੰਮਿ੍ਰਤਸਰ : ਮਹਾਨ ਗਾਇਕ ਮੁਹੰਮਦ ਰਫੀ ਦੀ ਜਨਮ ਸ਼ਤਾਬਦੀ ਮੌਕੇ ਮੁੰਬਈ ‘ਚ ਸਾਨਦਾਰ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਦੀ ਜਨਮ ਭੂਮੀ ‘ਤੇ 100 ਫੁੱਟ ਉੱਚਾ ‘ਰਫੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁਹੰਮਦ ਰਹੀ ਦਾ ਜਨਮ 24 ਦਸੰਬਰ 1924 ਨੂੰ ਅੰਮਿ੍ਰਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ ਤੇ ਉਨ੍ਹਾਂ ਨੇ 31 ਜੁਲਾਈ 1980 ਨੂੰ ਦੁਨੀਆ ਛੱਡੀ ਸੀ। ਵਰਲਡ ਆਫ ਮੁਹੰਮਦ ਰਫੀ ਵੈਲਫੇਅਰ ਫਾਊਂਡੇਸਨ ਅਤੇ ਸ੍ਰੀ ਸਨਮੁਖਾਨੰਦ ਫਾਈਨ ਆਰਟਸ ਐਂਡ ਸੰਗੀਤ ਸਭਾ ਦੇ ਸਹਿਯੋਗ ਨਾਲ ਐਤਵਾਰ ਨੂੰ ਸਨਮੁਖਾਨੰਦ ਹਾਲ ਵਿਖੇ ਮੁੱਖ ਸਮਾਗਮ ਹੋਵੇਗਾ, ਜਿਸ ਵਿੱਚ 24 ਦਸੰਬਰ 2024 ਨੂੰ ਰਫੀ ਦੇ 100ਵੇਂ ਜਨਮ ਦਿਨ ਤੋਂ ਸਾਲ 2024 ਦੇ ਅਗਲੇ 12 ਮਹੀਨਿਆਂ ਵਿੱਚ ਨਿਯਤ ਪ੍ਰੋਗਰਾਮਾਂ ਦੀ ਲੜੀ ਦੇ ਨਾਲ ਮੈਗਾ ਸੰਗੀਤਕ ਸਮਾਰੋਹ ਨਾਲ ਸਮਾਪਤੀ ਹੋਵੇਗੀ। ਫਾਊਂਡੇਸ਼ਨ ਦੇ ਸੰਸਥਾਪਕ-ਨਿਰਦੇਸ਼ਕ ਐੱਨਆਰ ਵੈਂਕਿਟਾਚਲਮ ਨੇ ਦੱਸਿਆ ਕਿ ਸਤਾਬਦੀ ਸਾਲ ਵਿੱਚ ਹਰ ਕੈਲੰਡਰ ਮਹੀਨੇ ਦੀ 24 ਤਰੀਕ ਨੂੰ 12 ਵਿਸੇਸ ਸੰਗੀਤ ਸਮਾਰੋਹ ਹੋਣਗੇ, ਜਿਸ ਵਿੱਚ ਸਿਰਫ ਮੁਹੰਮਦ ਰਫੀ ਦੇ ਗੀਤ ਹੋਣਗੇ।

LEAVE A REPLY

Please enter your comment!
Please enter your name here