ਪਾਵਰਕਾਮ ਦੇ ਮੁੱਖ ਦਫਤਰ ਅੱਗੇ ਗੂੰਜੇ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਨਾਅਰੇ
ਪਟਿਆਲਾ : ਇਥੇ ਪਾਵਰਕਾਮ ਦੇ ਮੁੱਖ ਦਫਤਰ ਵਿਖੇ ਸਹਾਇਕ ਲਾਈਨਮੈਨਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ ਨੂੰ ਪਾਰ ਕਰ ਗਿਆ, ਜਿਸ ਵਿੱਚ ਸਹਾਇਕ ਲਾਈਨਮੈਨ ਰੋਜਾਨਾ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ, ਜਿਨ੍ਹਾਂ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਨਾਅਰੇ ਲਗਾ ਕੇ ਪੰਜਾਬ ਸਰਕਾਰ ਤੇ ਬਿਜਲੀ ਮੈਨੇਜਮੈਂਟ ਦਾ ਸਿਆਪਾ ਕੀਤਾ। ਅੱਜ ਦੇ ਧਰਨੇ ਦੌਰਾਨ ਬਿਨ੍ਹਾਂ ਤਜਰਬਾ ਸੰਘਰਸ ਕਮੇਟੀ ਦੇ ਕਨਵੀਨਰ ਰਾਜ ਕੰਬੋਜ ਅਤੇ ਜਨਰਲ ਸਕੱਤਰ ਵਿਕਰਮਜੀਤ ਅਬੋਹਰ ਨੇ ਕਿਹਾ ਕਿ ਵਾਅਦਾਖਲਿਾਫ ਵਿਰੁਧ 26 ਦਸੰਬਰ ਨੂੰ ਮੁੱਖ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਾਰੇ ਸਹਾਇਕ ਲਾਈਨਮੈਨਾਂ ਨੂੰ 26 ਦਸੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਪ੍ਰਸਾਸਨ ਤੇ ਮੈਨੇਜਮੈਂਟ ਨੂੰ ਵੀ ਚਿਤਾਵਨੀ ਦਿੱਤੀ ਕਿ ਸਬਰ ਦਾ ਇਮਤਿਹਾਨ ਲੈਣ ਦੀ ਬਜਾਏ ਕੀਤੇ ਵਾਅਦੇ ਤਹਿਤ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਰਨ ਵਰਤ ਟਾਲਿਆ ਗਿਆ ਸੀ ਨਾ ਕਿ ਖਤਮ ਕੀਤਾ ਗਿਆ ਹੈ ਇਸ ਲਈ ਦੁਬਾਰਾ ਮਰਨ ਵਰਤ ਸੁਰੂ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸਾਰੇ ਸਹਾਇਕ ਲਾਈਨਮੈਨਾਂ ਨੂੰ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਮਾਣਯੋਗ ਹਾਈ ਕੋਰਟ ਵੱਲੋਂ ਲਗਾਏ ਸਟੇਟਸ ਕੋਅ ਦਾ ਹਵਾਲਾ ਦੇਕੇ ਤਨਖਾਹ ਤਾਂ ਰੋਕੀ ਬੈਠੀ ਹੈ ਪਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੀ ਜਿਸ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਦਿੱਤੇ ਹੋਏ ਹਨ। ਭੋਲਾ ਸਿੰਘ ਗੱਗੜਪੁਰ ਅਤੇ ਸੋਮਾ ਸਿੰਘ ਭੜੋ ਨੇ ਕਿਹਾ ਕਿ ਮਾਮਲਾ ਰੋਕੀਆਂ ਤਨਖਾਹਾਂ ਦਾ ਹੈ, ਜੋ ਇੱਕਲੇ ਬਿਨ੍ਹਾਂ ਤਜਰਬੇ ਵਾਲੇ ਸਹਾਇਕ ਲਾਈਨਮੈਨ: ਦਾ ਨਹੀਂ ਬਲਕਿ ਸੀਆਰਏ 295/19 ਤਹਿਤ ਭਰਤੀ ਹੋਏ 2800 ਤੋਂ ਜਅਿਾਦਾ ਸਹਾਇਕ ਲਾਈਨਮੈਨਾਂ ਦਾ ਹੈ। ਇਸ ਲਈ ਸਾਰੇ ਸਹਾਇਕ ਲਾਈਨਮੈਨ ਇਸ ਨੂੰ ਅਪਣੀ ਲੜਾਈ ਮੰਨਦੇ ਹੋਏ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਹੋਏ ਪੱਕੇ ਮੋਰਚੇ ਵਿੱਚ ਹਾਜਰੀ ਯਕੀਨੀ ਬਣਾਉਣ। ਇਸ ਮੌਕੇ ਜਗਦੇਵ ਸਿੰਘ ਲੋਹਟਬੱਦੀ, ਹਰਮਨ ਬਰਨਾਲਾ, ਪਵਨ ਕੁਮਾਰ, ਸਵਰਨ ਸਿੰਘ, ਗੁਰਜੀਤ ਸਿੰਘ, ਰੋਹਿਤ ਅਨੰਦ, ਦਰਸਨ ਸਿੰਘ, ਫੌਜੀ ਸੇਰ ਸਿੰਘ, ਗੁਰਜੀਤ ਸਿੰਘ ਮੋਹਨਕੇ, ਰਣਜੀਤ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ, ਮਨਜਿੰਦਰ ਸਿੰਘ ਮਨੀ, ਜਰਨੈਲ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਲਾਦੂਕਾ, ਅਮਨਦੀਪ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਿੱਠੂ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਹਰਿੰਦਰ ਸਿੰਘ, ਅਰਵਿੰਦਰ ਸਿੰਘ, ਕਮਲਜੀਤ ਸਿੰਘ ਅਜੇ ਕੁਮਾਰ, ਨਿਧਾਨ ਸਿੰਘ, ਸਤਿਗੁਰਜੀਤ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਹੈਪੀ ਧੀਮਾਨ, ਸੁਖਪਾਲ ਸਿੰਘ ਅਤੇ ਹੋਰ ਹਾਜਰ ਸਨ।
