spot_imgspot_imgspot_imgspot_img

ਕੜਾਕੇ ਦੀ ਠੰਢ ਹੇਠ ਪੰਜਾਬ

Date:

ਕੜਾਕੇ ਦੀ ਠੰਢ ਹੇਠ ਪੰਜਾਬ

ਚੰਡੀਗੜ੍ਹ : ਪੰਜਾਬ ਵਿਚ ਕਰਾੜੇ ਦੀ ਠੰਢ ਦੌਰਾਨ ਸੂਰਜ ਦੀ ਤਪਸ਼ ਕਮਜ਼ੋਰ ਪੈ ਰਹੀ ਹੈ। ਇਸ ਹਫਤੇ ਦੇ ਸ਼ੁਰੂ ਵਾਲੇ ਦਿਨ ਸੋਮਵਾਰ ਅਤੇ ਮੰਗਲਵਾਰ ਦੇ ਦਿਨਾਂ ਨੂੰ ਗ਼ਹਿਰੀ ਧੁੰਦ ਦੀ ਚੱਦਰ ਨੇ ਲਪੇਟੀ ਰੱਖਿਆ ਠੰਢ ਕਾਰਨ ਲੋਕ ਘਰਾਂ ਵਿੱਚ ਵੜੇ ਰਹੇ। ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਅਤੇ ਵੱਧ ਤੋਂ ਵੱਧ 19.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਿੰਡ ਦੇ ਲੋਕਾਂ ਦਾ ਧੂਣੀਆਂ ਸੇਕ ਕਿ ਦਿਨ ਲੰਘਿਆ। ਮਾਲਵਾ ਖੇਤਰ ਵਿਚ ਪੈ ਰਹੀ ਭਾਰੀ ਠੰਢ ਨੇ ਰੋਜ਼ਮਰਾ ਦੀ ਜੰਿਦਗੀ ਨੂੰ ਬਰੇਕ ਲਗਾ ਦਿੱਤੀ ਹੈ। ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਵਾਲੇ ਲੋਕਾਂ ਲਈ ਇਹ ਠੰਢ ਵੱਡੀ ਮੁਸੀਬਤ ਬਣ ਰਹੀ ਹੈ। ਭਾਰੀ ਧੁੰਦ ਅਤੇ ਠੰਢ ਕਾਰਨ ਅਨੇਕਾਂ ਕੰਮਕਾਜ ਠੱਪ ਹੋਕੇ ਰਹੇ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋ ਗਈ ਹੈ। ਭਾਰੀ ਸਰਦੀ ਕਾਰਨ ਬਜ਼ਾਰਾਂ ਵਿਚ ਰੌਣਕਾਂ ਨੂੰ ਠੱਲ ਪਈ ਹੈ,ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਤ ਹੋ ਰਿਹਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ 25 ਤੋਂ 28 ਦਸੰਬਰ ਤੱਕ ਪੰਜਾਬ ਵਿੱਚ ਸ਼ੀਤ ਲਹਿਰ ਚੱਲਣ ਦੀ ਸੰਭਾਵਾਨਾ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 22.0-23.0 ਅਤੇ ਘੱਟ ਤੋਂ ਘੱਟ ਤਾਪਮਾਨ 3.0-4.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਉਧਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੰਮਿ੍ਰਤਸਰ, ਤਰਨਤਾਰਨ, ਕਪੂਰਥਲਾ, ਲੁਧਿਆਣਾ, ਪਟਿਆਲਾ ਵਿੱਚ ਸੰਘਣੀ ਧੁੰਦ ਲਗਾਤਾਰ 4 ਦਿਨ ਪੈਣ ਦੀਆਂ ਸੰਭਾਵਨਾਵਾਂ ਹਨ, ਜਦੋਂ ਕਿ ਮਾਨਸਾ, ਮੋਗਾ,ਬਠਿੰਡਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਸ਼ੀਤ ਲਹਿਰ ਦੇ ਨਾਲ-ਨਾਲ ਸੰਘਣੀ ਧੁੰਦ ਲਗਾਤਾਰ ਪੰਜ ਦਿਨ ਪੈਣ ਦੀਆਂ ਰਿਪੋਰਟਾਂ ਹਨ। ਇਸੇ ਤਰ੍ਹਾਂ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਵਿੱਚ ਮੌਸਮ ਠੰਢ ਅਤੇ ਧੁੰਦ ਵਾਲਾ ਬਣਿਆ ਰਹੇਗਾ। ਇਸੇ ਦੌਰਾਨ ਪੰਜਾਬ ਪੁਲੀਸ ਦੇ ਟਰੈਫ਼ਿਕ ਵਿਭਾਗ ਨੇ ਧੁੰਦ ਨੂੰ ਵੇਖਦਿਆਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈਵੇ ’ਤੇ ਅਗਲੇ ਦਿਨਾਂ ਤੱਕ 10 ਵਜੇ ਤੱਕ ਧੁੰਦ ਦਾ ਅਸਰ ਵਿਖਾਈ ਦੇਵੇਗਾ ਅਤੇ ਜਿਹੜੇ ਇਲਾਕਿਆਂ ਵਿੱਚ ਪ੍ਰਦੂਸ਼ਣ ਦੀ ਤਕਲੀਫ਼ ਹੈ, ਉਥੇ ਵਿਜੀਵਿਲਟੀ ਪ੍ਰੇਸ਼ਾਨ ਕਰੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related