ਭਾਰਤ ਦੇ 7 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜੈਪੁਰ: ਦਿੱਲੀ ਅਤੇ ਜੈਪੁਰ ਸਮੇਤ ਅੱਧੀ ਦਰਜਨ ਤੋਂ ਵੱਧ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਹਵਾਈ ਅੱਡੇ ਅਤੇ ਜਹਾਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ। ਸੂਤਰਾਂ ਨੇ ਦੱਸਿਆ ਕਿ ਈਮੇਲ ਆਈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ, ਮੁੰਬਈ, ਚੇਨਈ ਅਤੇ ਅਹਿਮਦਾਬਾਦ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਕੀਤੇ ਜਾਣਗੇ। ਅਧਿਕਾਰਤ ਕਸਟਮਰ ਕੇਅਰ ਆਈਡੀ ‘ਤੇ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਜੈਪੁਰ ਹਵਾਈ ਅੱਡੇ ‘ਤੇ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਸੀਆਈਐੱਸਐੱਫ ਅਤੇ ਸਥਾਨਕ ਪੁਲੀਸ ਨੇ ਹਵਾਈ ਅੱਡੇ ਅਤੇ ਉੱਥੋਂ ਉਤਰਨ ਵਾਲੀਆਂ ਉਡਾਣਾਂ ਦੀ ਜਾਂਚ ਸ਼ੁਰੂ ਕੀਤੀ। ਤਲਾਸੀ ਵਿੱਚ ਕੋਈ ਸੱਕੀ ਵਸਤੂ ਨਹੀਂ ਮਿਲੀ ਹੈ ਅਤੇ ਸੀਆਈਐਸਐਫ ਨੇ ਹੁਣ ਜੈਪੁਰ ਏਅਰਪੋਰਟ ਪੁਲੀਸ ਸਟੇਸਨ ਵਿੱਚ ਲਿਖਤੀ ਸਕਿਾਇਤ ਦਰਜ ਕਰਵਾਈ ਹੈ।