ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀ

ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀ

0
160

ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀ

ਤਹਿਰਾਨ : ਇਜਰਾਈਲ ਦੀ ਸੂਹੀਆ ਏਜੰਸੀ ਮੋਸਾਦ ਨਾਲ ਕਥਿਤ ਸਬੰਧਾਂ ਦੇ ਦੋਸ ਵਿੱਚ ਇਰਾਨ ਨੇ ਅੱਜ ਚਾਰ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਤੇ ਕਈ ਹੋਰਾਂ ਨੂੰ ਜੇਲ੍ਹ ਭੇਜ ਦਿੱਤਾ। ਦੇਸ ਦੀ ਨਿਆਂਪਾਲਿਕਾ ਨਾਲ ਜੁੜੀ ਨਿਊਜ ਵੈੱਬਸਾਈਟ ਮਿਜਾਨ ਨੇ ਕਿਹਾ ਕਿ ਅੱਜ ਸਵੇਰੇ ਤਿੰਨ ਪੁਰਸਾਂ ਅਤੇ ਇੱਕ ਔਰਤ ਨੂੰ ਫਾਂਸੀ ਦਿੱਤੀ ਗਈ। ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਨੂੰ ਕਿਵੇਂ ਮਾਰਿਆ ਗਿਆ ਪਰ ਇਰਾਨ ਆਮ ਤੌਰ ‘ਤੇ ਫਾਂਸੀ ਦਿੰਦਾ ਹੈ। ਮਿਜਾਨ ਨੇ ਦੱਸਿਆ ਕਿ ਚਾਰਾਂ ‘ਤੇ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਲਈ ਕਈ ਇਰਾਨੀ ਸੁਰੱਖਿਆ ਬਲਾਂ ਨੂੰ ਅਗਵਾ ਕਰਨ ਦਾ ਦੋਸ ਲਗਾਇਆ ਗਿਆ ਸੀ। ਉਨ੍ਹਾਂ ‘ਤੇ ਈਰਾਨ ਦੇ ਕੁਝ ਖੁਫੀਆ ਏਜੰਟਾਂ ਦੀਆਂ ਕਾਰਾਂ ਅਤੇ ਅਪਾਰਟਮੈਂਟਾਂ ਨੂੰ ਅੱਗ ਲਾਉਣ ਦਾ ਵੀ ਦੋਸ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਹੋਰ 10 ਸਾਲ ਦੀ ਸਜਾ ਸੁਣਾਈ ਗਈ ਸੀ। ਇਨ੍ਹਾਂ ਵਿਅਕਤੀਆਂ ਦੀ ਗਿਣਤੀ ਤੇ ਨਾਂ ਨਸ਼ਰ ਨਹੀਂ ਕੀਤੇ ਗਏ।

LEAVE A REPLY

Please enter your comment!
Please enter your name here