ਕੈਨੇਡਾ: ਸਰੀ ’ਚ ਮੰਦਰ ਪ੍ਰਧਾਨ ਦੇ ਪੁੱਤ ਦੇ ਘਰ ਉਪਰ ਗੋਲੀਆਂ ਚੱਲੀਆਂ
ਓਟਵਾ : ਕੈਨੇਡਾ ਦੇ ਸਰੀ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਘਰ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਗੋਲੀਬਾਰੀ ਸਵੇਰੇ ਸਰੀ ਸਥਿਤ ਲਕਸਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ ਕੁਮਾਰ ਦੇ ਬੇਟੇ ਦੇ ਘਰ ‘ਤੇ ਹੋਈ। ਪੁਲੀਸ ਮੁਤਾਬਕ ਇਸ ਘਟਨਾ ਦੌਰਾਨ ਕੋਈ ਜਖਮੀ ਨਹੀਂ ਹੋਇਆ ਹੈ। ਸਰੀ ਪੁਲੀਸ ਦੇ ਮੀਡੀਆ ਰਿਲੇਸਨਜ ਅਫਸਰ ਕਾਂਸਟੇਬਲ ਪਰਮਬੀਰ ਕਾਹਲੋਂ ਅਨੁਸਾਰ ਰਿਹਾਇਸ ਨੂੰ ਗੋਲੀ ਨਾਲ ਨੁਕਸਾਨ ਪੁੱਜਾ ਹੈ।
![](https://amazingtvusa.com/wp-content/uploads/2023/10/WhatsApp-Image-2023-08-11-at-11.01.15-AM-1.jpeg)