ਜੇ ਜਾਖੜ ਦੋਸ਼ ਸਾਬਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗਾ: ਮਾਨ

ਜੇ ਜਾਖੜ ਦੋਸ਼ ਸਾਬਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗਾ: ਮਾਨ

0
169

ਜੇ ਜਾਖੜ ਦੋਸ਼ ਸਾਬਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗਾ: ਮਾਨ

ਚੰਡੀਗੜ੍ਹ: ਆਪਣੇ ਨਿੱਜੀ ਪ੍ਰਚਾਰ ਲਈ ਸੂਬੇ ਦੀ ਝਾਕੀ ਦੀ ਵਰਤੋਂ ਕਰਨ ਦੇ ਦੋਸ਼ ਲੱਗਣ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਦੋਸ ਸਾਬਤ ਕਰਨ ਲਈ ਚੁਣੌਤੀ ਦਿੱਤੀ ਹੈ ਤੇ ਕਿਹਾ ਹੈ ਕਿ ਜੇ ਇਹ ਗੱਲ ਸਾਬਤ ਹੋ ਗਈ ਤਾਂ ਉਹ ਸਿਆਸਤ ਛੱਡ ਦੇਣਗੇ। ਸ੍ਰੀ ਮਾਨ ਨੇ ਸ੍ਰੀ ਜਾਖੜ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਗਣਤੰਤਰ ਦਿਵਸ ਦੀ ਪਰੇਡ ਦੀ ਝਾਕੀ ‘ਤੇ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਪ੍ਰਦਰਸਤਿ ਕਰਨਾ ਚਾਹੁੰਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸ੍ਰੀ ਜਾਖੜ ਨੇ ਵੀਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ ਲਾਏ ਤਾਂ ਉਹ ਇੰਝ ਹਲਕਾ ਰਹੇ ਸਨ ਜਿਵੇਂ ਕੋਈ ਝੂਠਾ ਹਕਲਾਉਂਦਾ ਹੈ। ਸ੍ਰੀ ਮਾਨ ਨੇ ਕਿਹਾ,‘ਮੈਨੂੰ ਜਾਖੜ ਨਾਲ ਹਮਦਰਦੀ ਹੈ, ਕਿਉਂਕਿ ਉਹ ਹਾਲ ਹੀ ਵਿੱਚ ਭਾਜਪਾ ਵਿੱਚ ਸਾਮਲ ਹੋਏ ਹਨ, ਅਤੇ ਉਨ੍ਹਾਂ ਨੂੰ ਭਾਜਪਾ ਵੱਲੋਂ ਦਿੱਤੀ ਸਕਿ੍ਰਪਟ ਪੜ੍ਹਨੀ ਹੀ ਪਵੇਗੀ।’

LEAVE A REPLY

Please enter your comment!
Please enter your name here