ਦੁਨੀਆ ਦੀ ਆਬਾਦੀ ਇਸ ਸਾਲ 7 ਕਰੋੜ 50 ਲੱਖ ਵਧੀ, ਸਾਲ 2024 ’ਚ ਕੁੱਲ ਜਨਸੰਖਿਆ 8 ਅਰਬ ਨੂੰ ਟੱਪਣ ਦੀ ਸੰਭਾਵਨਾ
ਵਾਸ਼ਿੰਗਟਨ : ਹਾਲ ਹੀ ਵਿੱਚ ਅਮਰੀਕੀ ਜਨਗਣਨਾ ਬਿਊਰੋ ਵੱਲੋਂ ਜਾਰੀ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ ਪਿਛਲੇ ਸਾਲ ਦੁਨੀਆ ਭਰ ਵਿੱਚ ਆਬਾਦੀ ਵਾਧੇ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਸੀ। ਵਿਸ਼ਵ ਦੀ ਆਬਾਦੀ ਵਿੱਚ ਇਸ ਸਾਲ 7.5 ਕਰੋੜ ਦਾ ਵਾਧਾ ਹੋਇਆ ਹੈ ਅਤੇ ਨਵੇਂ ਸਾਲ ਵਾਲੇ ਦਿਨ ਕੁੱਲ ਵਿਸ਼ਵ ਆਬਾਦੀ ਅੱਠ ਅਰਬ ਤੋਂ ਵੱਧ ਹੋਣ ਦਾ ਅਨੁਮਾਨ ਹੈ। 2024 ਦੀ ਸੁਰੂਆਤ ਤੱਕ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ ਹਰ ਸੈਕਿੰਡ ਵਿੱਚ 4.3 ਲੋਕ ਪੈਦਾ ਹੋਣਗੇ ਅਤੇ ਦੋ ਵਿਅਕਤੀ ਮਰਨਗੇ।