ਜਾਮ ਕਾਰਨ ਸੈਲਾਨੀ ਹਿਮਾਚਲ ’ਚ ਆਉਣ ਤੋਂ ਕਤਰਾਉਣ ਲੱਗੇ
ਹੋਟਲ ਸਨਅਤ ’ਤੇ ਮਾੜਾ ਅਸਰ
ਸ਼ਿਮਲਾ : ਟਰੈਫਿਕ ਵਿੱਚ ਵਿਘਨ ਪੈਣ ਦੀਆਂ ਖਬਰਾਂ ਅਤੇ ਟ੍ਰੈਫਿਕ ਵਿੱਚ ਫਸੇ ਵਾਹਨਾਂ ਦੀਆਂ ਵੀਡੀਓ ਵਾਇਰਲ ਹੋਣ ਕਾਰਨ ਸਮਿਲਾ ਅਤੇ ਮਨਾਲੀ ਵਿੱਚ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਬੀਤੇ ਦਿਨ ਤੱਕ ਸ਼ਿਮਲਾ ‘ਚ ਹੋਟਲ ਬੁਕਿੰਗ 40 ਫੀਸਦੀ ਅਤੇ ਮਨਾਲੀ ‘ਚ 70 ਫੀਸਦੀ ਰਹੀ। ਫੈਡਰੇਸਨ ਆਫ ਹਿਮਾਚਲ ਹੋਟਲਜ ਐਂਡ ਰੈਸਟੋਰੈਂਟਸ ਐਸੋਸੀਏਸਨ (ਫੋਹਰਾ) ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਕਿਹਾ, ‘ਮਨਾਲੀ ਵਿੱਚ ਵੱਡੇ ਹੋਟਲ 90 ਪ੍ਰਤੀਸ਼ਤ ਤੋਂ ਵੱਧ ਬੁੱਕ ਹੋਏ ਹਨ ਅਤੇ ਛੋਟੇ ਅਤੇ ਦਰਮਿਆਨੇ ਹੋਟਲ 70 ਪ੍ਰਤੀਸਤ ਤੋਂ ਵੱਧ ਬੁੱਕ ਹੋਏ ਹਨ।’ ਉਨ੍ਹਾਂ ਕਿਹਾ ਕਿ ਮਨਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੋਟਲ, ਹੋਮਸਟੇਅ ਅਤੇ ਹੋਰ ਸੈਲਾਨੀ ਰਿਹਾਇਸਾਂ ਸਮੇਤ 1,800 ਸੈਰ-ਸਪਾਟਾ ਯੂਨਿਟ ਹਨ। ਅਟਲ ਸੁਰੰਗ ਨੂੰ ਦੇਖਣ ਲਈ ਰੋਹਤਾਂਗ ‘ਚ ਸੈਲਾਨੀਆਂ ਦੀ ਭਾਰੀ ਭੀੜ ਹੈ ਪਰ ਸੁਰੰਗ ਨੇੜੇ ਵੱਡੀ ਗਿਣਤੀ ‘ਚ ਵਾਹਨਾਂ ਦੇ ਫਸੇ ਹੋਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਇਸ ਕਾਰਨ ਵੱਡੀ ਗਿਣਤੀ ‘ਚ ਸੈਲਾਨੀਆਂ ਨੇ ਇੱਥੇ ਆਉਣ ਦੀ ਯੋਜਨਾ ਨੂੰ ਟਾਲ ਦਿੱਤਾ ਹੈ।
