ਪਤੀ ਦੀ ਜਗ੍ਹਾ ਹੁਣ ਆਪਣੇ ਬੱਚਿਆਂ ਨੂੰ ਪੈਨਸ਼ਨ ਲਈ ਨਾਮਜਦ ਕਰ ਸਕਣਗੀਆਂ: ਕੇਂਦਰ
ਨਵੀਂ ਦਿੱਲੀ : ਕੇਂਦਰ ਸਰਕਾਰ ਕਿਹਾ ਹੈ ਕਿ ਵਿਆਹ ਵਿਵਾਦ ਦੇ ਮਾਮਲੇ ਵਿੱਚ ਮਹਿਲਾ ਕਰਮਚਾਰੀ ਆਪਣੇ ਪਤੀ ਦੀ ਬਜਾਏ ਪਰਿਵਾਰਕ ਪੈਨਸਨ ਲਈ ਆਪਣੇ ਬੱਚੇ ਜਾਂ ਬੱਚਿਆਂ ਨੂੰ ਨਾਮਜਦ ਕਰ ਸਕਣਗੀਆਂ। ਕੇਂਦਰੀ ਸਿਵਲ ਸੇਵਾਵਾਂ (ਪੈਨਸਨ) ਨਿਯਮ, 2021 ਦਾ ਨਿਯਮ 50 ਕਿਸੇ ਸਰਕਾਰੀ ਕਰਮਚਾਰੀ ਜਾਂ ਸੇਵਾਮੁਕਤ ਸਰਕਾਰੀ ਕਰਮਚਾਰੀ ਦੀ ਮੌਤ ਤੋਂ ਬਾਅਦ ਪਰਿਵਾਰਕ ਪੈਨਸ਼ਨ ਦੇਣ ਦੀ ਇਜਾਜ਼ਤ ਦਿੰਦਾ ਹੈ, ਜੇ ਕਿਸੇ ਮਰੇ ਹੋਏ ਸਰਕਾਰੀ ਕਰਮਚਾਰੀ ਜਾਂ ਪੈਨਸਨਰ ਦਾ ਜੀਵਨ ਸਾਥੀ ਹੈ ਤਾਂ ਪਰਿਵਾਰਕ ਪੈਨਸਨ ਪਹਿਲਾਂ ਜੀਵਨ ਸਾਥੀ ਨੂੰ ਅਦਾ ਕੀਤੀ ਜਾਂਦੀ ਹੈ। ਪੈਨਸਨ ਅਤੇ ਪੈਨਸਨਰਜ਼ ਭਲਾਈ ਵਿਭਾਗ ਨੇ ਹੁਣ ਨਿਯਮਾਂ ਵਿੱਚ ਸੋਧ ਕਰਕੇ ਮਹਿਲਾ ਕਰਮਚਾਰੀ ਨੂੰ ਪਰਿਵਾਰਕ ਪੈਨਸ਼ਨ ਲਈ ਆਪਣੇ ਪਤੀ ਦੀ ਬਜਾਏ ਆਪਣੇ ਬੱਚੇ/ਬੱਚਿਆਂ ਨੂੰ ਨਾਮਜਦ ਕਰਨ ਦੀ ਇਜਾਜ਼ਤ ਦਿੱਤੀ ਹੈ। ਪੈਨਸਨ ਅਤੇ ਪੈਨਸਨਰਜ਼ ਭਲਾਈ ਵਿਭਾਗ ਦੇ ਸਕੱਤਰ ਵੀ. ਸ੍ਰੀਨਿਵਾਸ ਨੇ ਦੱਸਿਆ, ‘ਉਹ ਸਾਰੇ ਮਾਮਲਿਆਂ, ਜਿਨ੍ਹਾਂ ਵਿੱਚ ਤਲਾਕ ਦੀ ਪਟੀਸਨ ਦਾਇਰ ਕੀਤੀ ਗਈ ਹੈ ਜਾਂ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ ਦੇ ਤਹਿਤ ਪਟੀਸਨ ਦਾਇਰ ਕੀਤੀ ਗਈ ਹੈ, ਜਾਂ ਇਸ ਦੇ ਤਹਿਤ ਭਾਰਤੀ ਦੰਡ ਵਿਧਾਨ ਤਹਿਤ ਮਾਮਲੇ ਦਰਜ ਹਨ। ਇਹ ਸੋਧ ਮਹਿਲਾ ਸਰਕਾਰੀ ਕਰਮਚਾਰੀ ਦੀ ਪਰਿਵਾਰਕ ਪੈਨਸਨ ਨੂੰ ਉਸ ਦੇ ਪਤੀ ਦੀ ਬਜਾਏ ਉਸ ਦੇ ਯੋਗ ਬੱਚੇ ਨੂੰ ਵੰਡਣ ਦੀ ਆਗਿਆ ਦਿੰਦੀ ਹੈ।