ਪੰਜਾਬ ’ਚ ਪੈਟਰੋਲ ਪੰਪਾਂ ’ ਤੇ ਹਾਲਾਤ ਆਮ ਵਾਂਗ ਹੋਏ
ਜਲੰਧਰ: ਤੇਲ ਟਰੱਕ ਅਪ੍ਰੇਟਰਾਂ ਦੀ ਹੜਤਾਲ ਦੀ ਖਬਰ ਬਾਰੇ ਸੁਣ ਕੇ ਪੰਜਾਬ ਦੇ ਪੈਟਰਰੋਲ ਪੰਪਾਂ ਉੱਤੇ ਬਹੁਤ ਜ਼ਿਆਦਾ ਭੀੜ ਲੱਗ ਗਈ। ਪੰਜਾਬ ਅਤੇ ਹਰਿਆਣਾ ’ਚ ਵਾਹਨ ਚਾਲਕਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ।ਟਰੱਕਾਂ ਦੀ ਹੜਤਾਲ ਕਾਰਨ ਰਾਜ ਦੇ ਲਗਪਗ ਸਾਰੇ ਪੈਟਰੋਲ ਪੰਪਾਂ ’ਤੇ ਲੋਕਾਂ ਦੀ ਵੱਡੀ ਭੀੜ ਲੱਗ ਗਈ ਸੀ। ਪਰ ਪੈਟਰੋਲ ਪੰਪਾਂ ’ਤੇ ਹੁਣ ਹਾਲਾਤ ਆਮ ਵਾਂਗ ਹੋ ਗਏ। ਇਸ ਕਾਰਨ ਪੰਪ ਖਾਲੀ ਹੋ ਗਏ ਸਨ। ਅੱਜ ਤੇਲ ਟੈਂਕਰਾਂ ਦੇ ਪੁੱਜਣ ਨਾਲ ਪੰਪ ਮੁੜ ਚਾਲੂ ਹੋ ਗਏ ਹਨ। ਮੰਗਲਵਾਰ ਨੂੰ ਪੰਜਾਬ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਸ ਕੁਮਾਰ ਨੇ ਕਿਹਾ, ‘ਸਥਿਤੀ ਹੁਣ ਆਮ ਵਾਂਗ ਹੋ ਰਹੀ ਹੈ ਅਤੇ ਸਾਮ ਤੱਕ ਡਿਪੂਆਂ ਤੋਂ ਸਾਰੇ ਪੰਪਾਂ ਨੂੰ ਤੇਲ ਸਪਲਾਈ ਪਹਿਲਾਂ ਵਾਂਗ ਹੀ ਪਹੁੰਚ ਜਾਵੇਗੀ।’