ਹਾਈ ਕੋਰਟ ਤੋਂ ਜਮਾਨਤ ਮਿਲਦੇ ਸਾਰ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਤੋਂ ਕਪੂਰਥਲਾ ਲੈ ਗਈ ਪੁਲੀਸ
ਨਾਭਾ : ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਐੱਨਡੀਪੀਐੱਸ ਕੇਸ ਵਿੱਚ ਜਮਾਨਤ ਮਿਲਦੇ ਸਾਰ ਕਪੂਰਥਲਾ ਪੁਲੀਸ ਵਿਧਾਇਕ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਵਿੱਚੋਂ ਲੈ ਗਈ। ਨਾਭਾ ਜੇਲ੍ਹ ਅਧਿਕਾਰੀਆਂ ਨੇ ਇਸ ਦੀ ਪੁਸਟੀ ਕੀਤੀ। ਖਹਿਰਾ ਦੇ ਪੀਏ ਜਸਮੀਤ ਸਿੰਘ ਫੁੱਲ ਨੇ ਦੱਸਿਆ ਕਿ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਉਨ੍ਹਾਂ ਖਲਿਾਫ 195 ਏ ਧਾਰਾ ਤਹਿਤ ਨਵਾਂ ਕੇਸ ਦਰਜ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਖਹਿਰਾ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ ਕੀਤਾ ਜਾਣਾ ਹੈ।
