ਹੁਸ਼ਿਆਪੁਰ ’ਚ ਮੋਟਰਸਾਈਕਲ ਸਵਾਰਾਂ ਨੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ

ਹੁਸ਼ਿਆਪੁਰ ’ਚ ਮੋਟਰਸਾਈਕਲ ਸਵਾਰਾਂ ਨੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ

0
187

ਹੁਸ਼ਿਆਰਪੁਰ : ਟਾਂਡਾ ਰੋਡ ’ਤੇ ਅੱਡਾ ਦੁਸੜਕਾ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵਲੋਂ ਕਾਜਲ ਅਰਥ ਮੂਵਰ ਦੇ ਮਾਲਕ ਸਾਬਕਾ ਸਰਪੰਚ ਸੰਦੀਪ ਸਿੰਘ ਕਾਜਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੰਦੀਪ ਸਿੰਘ ਸਵੇਰੇ 10 ਵਜੇ ਦੇ ਕਰੀਬ ਟਾਂਡਾ ਰੋਡ ‘ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਵਿਅਕਤੀ ਉਸ ਕੋਲ ਆ ਗਏ। ਉਨ੍ਹਾਂ ਨੇ ਆਪਣੇ ਆਪ ਨੂੰ ਲੋਈ ਨਾਲ ਢੱਕਿਆ ਹੋਇਆ ਸੀ। ਉਹ ਸਾਬਕਾ ਸਰਪੰਚ ਦੇ ਜਾਣਕਾਰ ਸਨ, ਜਿਨ੍ਹਾਂ ਨੇ ਨਜਦੀਕੀ ਰੇਂਜ ਤੋਂ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਹੱਥ ਮਿਲਾਇਆ। ਪੁਲੀਸ ਨੇ ਦੱਸਿਆ ਕਿ ਮੁਲਜਮਾਂ ਦੀ ਪਛਾਣ ਕਰ ਲਈ ਗਈ ਹੈ। ਸੰਦੀਪ ਸਿੰਘ ਦਲਿਤ ਆਗੂ ਸੀ। ਭਾਈਚਾਰੇ ਨੇ ਧਮਕੀ ਦਿੱਤੀ ਹੈ ਕਿ ਜੇ ਸਾਮ ਤੱਕ ਦੋਸੀਆਂ ਨੂੰ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ ਵਿੱਢਣਗੇ।

LEAVE A REPLY

Please enter your comment!
Please enter your name here