ਸਾਬਕਾ ਵਿਧਾਇਕ ਦੇ ਟਿਕਾਣਿਆਂ ਤੋਂ ਵਿਦੇਸ਼ੀ ਹਥਿਆਰ, 300 ਕਾਰਤੂਸ, 5 ਕਰੋੜ ਰੁਪਏ ਤੇ 5 ਕਿਲੋ ਦੇ ਕਰੀਬ ਸੋਨਾ ਬਰਾਮਦ ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੰਡੀਅਨ ਨੈਸਨਲ ਲੋਕ ਦਲ (ਇਨੈਲੋ) ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਖਲਿਾਫ ਛਾਪੇਮਾਰੀ ਦੌਰਾਨ ਵਿਦੇਸੀ ਹਥਿਆਰ, ਕਰੀਬ 300 ਕਾਰਤੂਸ, 5 ਕਰੋੜ ਰੁਪਏ ਅਤੇ 100 ਤੋਂ ਵੱਧ ਸਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਹਰਿਆਣਾ ਦੇ ਯਮੁਨਾਨਗਰ ਜਲ੍ਹਿੇ ‘ਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ ਵਿਧਾਇਕ ਅਤੇ ਸੋਨੀਪਤ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਪੰਵਾਰ ਖਿਲਾਫ ਛਾਪੇਮਾਰੀ ਕੀਤੀ। ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ਤੋਂ ਕਰੀਬ 5 ਕਰੋੜ ਰੁਪਏ, ਕਥਿਤ ‘ਗੈਰ-ਕਾਨੂੰਨੀ’ ਵਿਦੇਸੀ ਹਥਿਆਰ, ਕਰੀਬ 300 ਕਾਰਤੂਸ, 100 ਤੋਂ ਵੱਧ ਸਰਾਬ ਦੀਆਂ ਬੋਤਲਾਂ, ਚਾਰ-ਪੰਜ ਕਿਲੋਗ੍ਰਾਮ ਸੋਨਾ ਅਤੇ ਦੇਸ-ਵਿਦੇਸ ਵਿੱਚ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ ਬਰਾਮਦ ਕੀਤੇ ਗਏ ਹਨ। ਕੁਝ ਥਾਵਾਂ ‘ਤੇ ਤਲਾਸੀ ਜਾਰੀ ਹੈ।
