ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਤਿਆਰੀਆਂ ਲਈ ਕਰੇਗਾ ਰਾਜਾਂ ਦਾ ਦੌਰਾ

ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਤਿਆਰੀਆਂ ਲਈ ਕਰੇਗਾ ਰਾਜਾਂ ਦਾ ਦੌਰਾ

0
167

ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਤਿਆਰੀਆਂ ਲਈ ਕਰੇਗਾ ਰਾਜਾਂ ਦਾ ਦੌਰਾ

ਨਵੀਂ ਦਿੱਲੀ: ਚੋਣ ਕਮਿਸਨ (ਈਸੀ) ਅਗਲੇ ਹਫਤੇ ਆਂਧਰਾ ਪ੍ਰਦੇਸ ਅਤੇ ਤਾਮਿਲਨਾਡੂ ਦੇ ਦੌਰੇ ਨਾਲ ਲੋਕ ਸਭਾ ਚੋਣਾਂ ਲਈ ਰਾਜਾਂ ਦੀਆਂ ਤਿਆਰੀਆਂ ਦੀ ਸਮੀਖਿਆ ਸੁਰੂ ਕਰੇਗਾ। ਮੁੱਖ ਚੋਣ ਕਮਿਸਨਰ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕਮਿਸਨ ਦੇ ਅਧਿਕਾਰੀ 7 ਤੋਂ 10 ਜਨਵਰੀ ਦਰਮਿਆਨ ਆਂਧਰਾ ਪ੍ਰਦੇਸ ਅਤੇ ਤਾਮਿਲਨਾਡੂ ਵਿੱਚ ਹੋਣਗੇ। ਮੁੱਖ ਚੋਣ ਕਮਿਸਨਰ ਦੇ ਨਾਲ ਚੋਣ ਕਮਿਸਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਵੀ ਹੋਣਗੇ। ਦੌਰੇ ਤੋਂ ਪਹਿਲਾਂ ਡਿਪਟੀ ਚੋਣ ਕਮਿਸਨਰ 6 ਜਨਵਰੀ ਨੂੰ ਦੋਵਾਂ ਰਾਜਾਂ ਵਿੱਚ ਤਿਆਰੀਆਂ ਬਾਰੇ ਕਮਿਸਨ ਨੂੰ ਜਾਣਕਾਰੀ ਦੇਣਗੇ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਤੇ ਨਜਰ ਰੱਖਣ ਲਈ ਡਿਪਟੀ ਚੋਣ ਕਮਿਸਨਰ ਲਗਪਗ ਸਾਰੇ ਰਾਜਾਂ ਦਾ ਦੌਰਾ ਕਰ ਚੁੱਕੇ ਹਨ।

LEAVE A REPLY

Please enter your comment!
Please enter your name here