ਸਿੱਖ ਆਫ ਅਮੈਰਿਕਾ ਨੇ ਕੀਤੀ ਵਿੱਤੀ ਸੇਵਾ
ਕਪੂਰਥਲਾ : ਮਨੁੱਖਤਾ ਅਤੇ ਸਿੱਖ ਪੰਥ ਦੀ ਸੇਵਾ ਨੂੰ ਸਮਰਪਿਤ ਸੰਸਥਾ ‘ਸਿੱਖ ਆਫ ਅਮੈਰਿਕਾ’ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਦੀ ਸਿੱਖ ਕਮਿੳੂਨਿਸਟੀ ਲਈ ਵੱਧ ਚੜ੍ਹ ਕੇ ਸੇਵਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਸੰਸਥਾ ਦੇ ਮੈਂਬਰ ਸਾਹਿਬਾਨ ਅੱਜ (ਮਿਤੀ 05-01-2024) ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਾਂਡੀ ਵਿਖੇ ਪਹੁੰਚੇ ਜਿਥੇ ਇੱਕ ਲੋੜਵੰਦ ਪਰਿਵਾਰ ਸ ਸਰਬਜੀਤ ਸਿੰਘ ਦੀ ਬੇਟੀ ਦਾ ਵਿਆਹ 13 ਜਨਵਰੀ ਨੂੰ ਰੱਖਿਆ ਗਿਆ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਵੱਲੋਂ ਲੋੜਵੰਦ ਬੇਟੀ ਦੇ ਵਿਆਹ ਲਈ ਇੱਕ ਲੱਖ ਰੁਪਏ ਦੀ ਸੇਵਾ ਕੀਤੀ ਗਈ ਹੈ।
ਸਿੱਖ ਆਫ ਅਮੈਰਿਕਾ ਦੇ ਕੁਆਰਡੀਨੇਟਰ ਸ. ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਗਿਆ ਕਿ ਉੱਕਤ ਵਿਅਕਤੀ ਸ. ਸਰਬਜੀਤ ਸਿੰਘ ਜੀ ਨੇ ਆਪਣੀ ਬੇਟੀ ਜੈਸਮੀਨ ਕੌਰ ਦੇ ਵਿਆਹ ਵਾਸਤੇ ਸਹਿਯੋਗ ਲਈ ਬੇਨਤੀ ਕੀਤੀ ਗਈ ਸੀ, ਜਿਸ ਦੀ ਪੁਸ਼ਟੀ ਇਲਾਕੇ ਦੇ ਸੂਝਵਾਨ ਬੰਦਿਆਂ ਨੇ ਵੀ ਕੀਤੀ। ਇਸ ਪਰਿਵਾਰ ਨੂੰ ਸਮੂਹ ਸੰਸਥਾ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਲਾਕੇ ਵਿੱਚ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸਾ ਹੋ ਰਹੀ ਹੈ।