ਪਰਵਿੰਦਰ ਕੌਰ ਐੱਨਆਰਆਈ ਸਭਾ ਦੀ ਪ੍ਰਧਾਨ ਨਿਯੁਕਤ

ਪਰਵਿੰਦਰ ਕੌਰ ਐੱਨਆਰਆਈ ਸਭਾ ਦੀ ਪ੍ਰਧਾਨ ਨਿਯੁਕਤ

0
167

ਪਰਵਿੰਦਰ ਕੌਰ ਐੱਨਆਰਆਈ ਸਭਾ ਦੀ ਪ੍ਰਧਾਨ ਨਿਯੁਕਤ

ਜਲੰਧਰ : ਐੱਨਆਰਆਈ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਇੱਥੇ ਵੋਟਿੰਗ ਹੋਈ। ਸਭਾ ਦੇ ਕੁੱਲ 23 ਹਜ਼ਾਰ 600 ਐੱਨਆਰਆਈ ਵੋਟਰਾਂ ਵਿੱਚੋਂ ਸਿਰਫ਼ 168 ਵੋਟਰ ਹੀ ਆਪਣੀ ਵੋਟ ਪਾਉਣ ਲਈ ਆਏ। ਨਤੀਜਾ ਆਉਣ ਤੋਂ ਪਹਿਲਾਂ ਕਮਲਜੀਤ ਹੇਅਰ, ਜਸਬੀਰ ਗਿੱਲ ਅਤੇ ਪਰਵਿੰਦਰ ਕੌਰ ਦੇ ਨਾਂ ਪ੍ਰਧਾਨ ਬਣਨ ਦੀ ਦੌੜ ਵਿੱਚ ਸ਼ਾਮਲ ਸਨ। ਸ਼ਾਮ ਕਰੀਬ 6 ਵਜੇ ਐਲਾਨੇ ਨਤੀਜੇ ਤਹਿਤ ਪਰਵਿੰਦਰ ਕੌਰ ਨੂੰ ਜੇਤੂ ਐਲਾਨਿਆ ਗਿਆ। ਪਰਵਿੰਦਰ ਕੌਰ ਕਰੀਬ 147 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਉਨ੍ਹਾਂ ਦੇ ਵਿਰੋਧੀ ਗਿੱਲ ਨੂੰ ਸਿਰਫ਼ 12 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਸੱਤ ਵੋਟਾਂ ਰੱਦ ਕਰ ਦਿੱਤੀਆਂ ਗਈਆਂ।

ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋਈ। ਇਹ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਸਭਾ ਦੇ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ। ਬਾਅਦ ਦੁਪਹਿਰ ਵੋਟਿੰਗ ਦੌਰਾਨ ਹੰਗਾਮਾ ਵੀ ਹੋਇਆ। ਜਸਬੀਰ ਸਿੰਘ ਗਿੱਲ ਸਾਥੀਆਂ ਸਣੇ ਐੱਨਆਰਆਈ ਸਭਾ ਦੇ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਮਿਲੀਭੁਗਤ ਨਾਲ ਚੋਣ ਪ੍ਰਕਿਰਿਆ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਸਿਰਫ਼ ਉਹੀ ਵੋਟਾਂ ਪਾਈਆਂ ਜਾ ਰਹੀਆਂ ਹਨ, ਜੋ ਜਲੰਧਰ ਨਾਲ ਸਬੰਧਤ ਹਨ। ਗਿੱਲ ਧੜੇ ਨੇ ਵੀ ਚੋਣਾਂ ਦੌਰਾਨ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here