ਕੈਨੇਡਾ ਪੁਲੀਸ ਫਿਰੌਤੀ ਵਾਲਿਆਂ ਨੂੰ ਪਾਵੇਗੀ ਠੱਲ੍ਹ

ਕੈਨੇਡਾ ਪੁਲੀਸ ਫਿਰੌਤੀ ਵਾਲਿਆਂ ਨੂੰ ਪਾਵੇਗੀ ਠੱਲ੍ਹ

0
146

ਕੈਨੇਡਾ ਪੁਲੀਸ ਫਿਰੌਤੀ ਵਾਲਿਆਂ ਨੂੰ ਪਾਵੇਗੀ ਠੱਲ੍ਹ

ਵੈਨਕੂਵਰ : ਕੈਨੇਡਾ ਪੁਲਿਸ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਫਿਰੌਤੀ ਮੰਗਣ ਅਤੇ ਲੋਕਾਂ ਦੇ ਮਨਾਂ ਵਿੱਚ ਪੈਦਾ ਕਰਨ ਵਾਲੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਢੁੱਕਵੇਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕੈਨੇਡਾ ਪੁਲਿਸ ਹੁਣ ਸਰਕਾਰੀ ਘੁਰਕੀ ਮਗਰੋਂ ਪੁਲੀਸ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਲੱਗੀ ਹੈ। ਐਡਮੰਟਨ ਪੁਲੀਸ ਨੇ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜ ਪੰਜਾਬੀ ਨੌਜਵਾਨ ਗਿ੍ਰਫਤਾਰ ਕੀਤੇ, ਜਿਸ ਮਗਰੋਂ ਉੱਥੇ ਫਿਰੌਤੀ ਲਈ ਕੋਈ ਫੋਨ ਕਾਲ ਨਹੀਂ ਆਈ। ਕੁਇਟਲਮ ਵਿੱਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਮਗਰੋਂ ਪੁਲੀਸ ਇੰਚਾਰਜ ਡੈਰਨ ਕਾਰ ਨੂੰ ਤੁਰੰਤ ਬਿਆਨ ਦੇਣਾ ਪਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸੇ ਨੂੰ ਡਰਨ ਦੀ ਲੋੜ ਨਹੀਂ। ਵਾਰਦਾਤ ਦੇ ਕੁੱਝ ਹੀ ਘੰਟਿਆਂ ਮਗਰੋਂ ਮੁਲਜਮਾਂ ਦੀ ਪਛਾਣ ਵੀ ਕਰ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਵਿੱਦਿਅਕ ਵੀਜ਼ਿਆਂ ’ਤੇ ਆਏ ਪੰਜਾਬੀ ਨੌਜਵਾਨ ਵਿੱਚ ਜਲਦੀ ਅਮੀਰ ਹੋਣ ਦੀ ਚਾਹਤ ਵਿੱਚ ਜੁਰਮਾਂ ਵੱਲ ਖਿੱਚੇ ਜਾਂਦੇ ਹਨ, ਜਿਸ ਕਾਰਨ ਉਹ ਗੈਂਗਸਟਰਾਂ ਦੇ ਜਾਲ ਵਿਚ ਫਸ ਜਾਂਦੇ ਹਨ।

LEAVE A REPLY

Please enter your comment!
Please enter your name here