ਸ਼ੇਖ ਹਸੀਨਾ ਨੇ ਚੌਥੀ ਵਾਰ ਵੀ ਜਿੱਤ
ਢਾਕਾ : ਬੰਗਲਾਦੇਸ ਦੀ 67 ਸਾਲਾ ਪ੍ਰਧਾਨ ਮੰਤਰੀ ਸੇਖ ਹਸੀਨਾ ਨੇ ਲਗਾਤਾਰ ਚੌਥੀ ਵਾਰ ਆਮ ਚੋਣਾਂ ਜਿੱਤ ਲਈਆਂ ਹਨ। ਮੁੱਖ ਵਿਰੋਧੀ ਧਿਰ ਬੰਗਲਾਦੇਸ ਨੈਸਨਲਿਸਟ ਪਾਰਟੀ (ਬੀਐੱਨਪੀ) ਅਤੇ ਇਸ ਦੇ ਸਹਿਯੋਗੀਆਂ ਵੱਲੋਂ ਚੋਣਾਂ ਦੇ ਬਾਈਕਾਟ ਨੇ ਹਸੀਨਾ ਦੀ ਪਾਰਟੀ ਅਵਾਮੀ ਲੀਗ ਲਈ ਜਿੱਤ ਦਾ ਰਾਹ ਆਸਾਨ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਸੀਨਾ ਦੀ ਪਾਰਟੀ ਨੇ 300 ਸੀਟਾਂ ਵਾਲੀ ਸੰਸਦ ‘ਚ 223 ਸੀਟਾਂ ਜਿੱਤੀਆਂ ਹਨ। ਇਕ ਉਮੀਦਵਾਰ ਦੀ ਮੌਤ ਕਾਰਨ 299 ਸੀਟਾਂ ‘ਤੇ ਚੋਣਾਂ ਹੋਈਆਂ ਸਨ। ਇਸ ਸੀਟ ‘ਤੇ ਬਾਅਦ ‘ਚ ਵੋਟਿੰਗ ਹੋਵੇਗੀ। ਸੰਸਦ ਵਿੱਚ ਮੁੱਖ ਵਿਰੋਧੀ ਜਾਤੀਆ ਪਾਰਟੀ ਨੇ 11, ਬੰਗਲਾਦੇਸ ਕਲਿਆਣ ਪਾਰਟੀ ਨੇ ਇੱਕ ਅਤੇ ਆਜਾਦ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ। ਬੰਗਲਾਦੇਸ ਦੇ ਰਾਸਟਰੀ ਸਮਾਜ ਤੰਤਰ ਦਲ ਅਤੇ ਵਰਕਰਜ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ ਹੈ।