ਆਪ ਤੇ ਕਾਂਗਰਸ ਲੋਕ ਸਭਾ ਚੋਣਾਂ ਮਿਲਕੇ ਲੜੇਗੀ 

ਆਪ ਤੇ ਕਾਂਗਰਸ ਲੋਕ ਸਭਾ ਚੋਣਾਂ ਮਿਲਕੇ ਲੜੇਗੀ 

0
100

ਆਪ ਤੇ ਕਾਂਗਰਸ ਲੋਕ ਸਭਾ ਚੋਣਾਂ ਮਿਲਕੇ ਲੜੇਗੀ

ਨਵੀਂ ਦਿੱਲੀ: ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਬਾਅਦ ਕਿਹਾ ਕਿ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ’ਤੇ ਆਖਰੀ ਫੈਸਲਾ ਕਰਨ ਲਈ ਇਕ ਵਾਰ ਫੇਰ ਮੀਟਿੰਗ ਕਰਨਗੀਆਂ। ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੀਆਂ। ਕਾਂਗਰਸ ਨੇਤਾ ਨੇ ਕਿਹਾ,‘ਅਸੀਂ ਆਉਣ ਵਾਲੀਆਂ ਚੋਣਾਂ ਲਈ ਕਈ ਮੁੱਦਿਆਂ ‘ਤੇ ਮੀਟਿੰਗ ਕੀਤੀ। ਗੱਲਬਾਤ ਅੱਗੇ ਚੱਲੇਗੀ ਅਤੇ ਅਸੀਂ ਦੁਬਾਰਾ ਮਿਲਾਂਗੇ। ਉਦੋਂ ਅਸੀਂ ਸੀਟਾਂ ਦੀ ਵੰਡ ‘ਤੇ ਅੰਤਿਮ ਫੈਸਲਾ ਕਰਾਂਗੇ। ਹਰ ਗੱਲ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਸੀਂ ਇਕੱਠੇ ਚੋਣ ਲੜਾਂਗੇ ਭਾਜਪਾ ਨੂੰ ਮੂੰਹ ਤੋੜ ਜਵਾਬ ਦੇਵਾਂਗੇ।’ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੈਠਕ ‘ਚ ਸਰਿਕਤ ਕੀਤੀ। ਇਸ ਮੌਕੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸੋਕ ਗਹਿਲੋਤ, ਵਾਸਨਿਕ, ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅਤੇ ਪਾਰਟੀ ਦੇ ਸੀਨੀਅਰ ਆਗੂ ਸਲਮਾਨ ਖੁਰਸੀਦ ਅਤੇ ਮੋਹਨ ਪ੍ਰਕਾਸ ਮੌਜੂਦ ਸਨ।

LEAVE A REPLY

Please enter your comment!
Please enter your name here