ਬਿਲਕੀਸ ਬਾਨੋ ਬਲਾਤਕਾਰ ਤੇ ਹੱਤਿਆ ਕੇਸ ’ਚ 11 ਦੋਸ਼ੀਆਂ ਦੀ ਸਜਾ ਮੁਆਫੀ ਰੱਦ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗੁਜਰਾਤ ਵਿੱਚ 2002 ਵਿੱਚ ਹੋਏ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿੱਚ 11 ਦੋਸ਼ੀਆਂ ਨੂੰ ਛੋਟ ਦੇਣ ਦੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਹੁਕਮ ਬੜਾ ਬੇਕਾਰ ਜਿਹਾ ਸੀ। ਅਤੇ ਬਿਨਾਂ ਸੋਚੇ ਸਮਝੇ ਦਿੱਤਾ ਗਿਆ ਸੀ। ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਉਜਵਲ ਭੂਈਆਂ ਦੇ ਬੈਂਚ ਨੇ ਦੋਸੀਆਂ ਨੂੰ ਦੋ ਹਫਤਿਆਂ ਦੇ ਅੰਦਰ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਵੀ ਨਿਰਦੇਸ ਦਿੱਤਾ ਹੈ। ਸਜਾ ਦੇ ਤਬਾਦਲੇ ਨੂੰ ਚੁਣੌਤੀ ਦੇਣ ਵਾਲੀਆਂ ਜਨਹਿੱਤ ਪਟੀਸਨਾਂ ਨੂੰ ਸੁਣਵਾਈਯੋਗ ਕਰਾਰ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਗੁਜਰਾਤ ਸਰਕਾਰ ਸਜਾ ਨੂੰ ਬਦਲਣ ਦਾ ਹੁਕਮ ਦੇਣ ਲਈ ਢੁਕਵੀਂ ਨਹੀਂ ਹੈ। ਸੁਪਰੀਮ ਕੋਰਟ ਨੇ ਸਪੱਸਟ ਕੀਤਾ ਕਿ ਇੱਕ ਰਾਜ ਜਿਸ ਵਿੱਚ ਅਪਰਾਧੀ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਅਤੇ ਸਜਾ ਸੁਣਾਈ ਜਾਂਦੀ ਹੈ, ਉਹ ਦੋਸੀ ਦੀ ਮੁਆਫੀ ਦੀ ਪਟੀਸਨ ‘ਤੇ ਫੈਸਲਾ ਕਰਨ ਲਈ ਸਮਰੱਥ ਹੈ। ਦੋਸ਼ੀਆਂ ਖਿਆਫ ਮਹਾਰਾਸ਼ਟਰ ’ਚ ਮੁਕੱਦਮਾ ਚੱਲਿਆ ਸੀ।