ਰਾਬੜੀ ਦੇਵੀ ਤੇ ਉਸ ਦੀਆਂ ਦੋ ਧੀਆਂ ਖ਼ਿਲਾਫ ਚਾਰਜਸੀਟ ਦਾਇਰ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜਮੀਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਸ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਵਿਰੁੱਧ ਚਾਰਜਸੀਟ ਦਾਇਰ ਕੀਤੀ ਕੀਤੀ ਹੈ। ਚਾਰਜਸੀਟ ਕੁੱਲ 4751 ਪੰਨਿਆਂ ਦੀ ਹੈ। ਈਡੀ ਨੇ ਬਿਹਾਰ ਦੀ ਸਾਬਕਾ ਸੀਐੱਮ ਰਾਬੜੀ ਦੇਵੀ, ਉਨ੍ਹਾਂ ਦੀਆਂ ਧੀਆਂ ਮੀਸਾ ਭਾਰਤੀ ਅਤੇ ਹੇਮਾ ਯਾਦਵ, ਹਿਰਦਿਆਨੰਦ ਚੌਧਰੀ ਅਤੇ ਅਮਿਤ ਕਟਿਆਲ ਦਾ ਨਾਮ ਲਿਆ ਹੈ। ਦੋ ਫਰਮਾਂ ਏਬੀ ਐਕਸਪੋਰਟ ਅਤੇ ਏਕੇ ਇੰਫੋਸਿਸਟਮ ਨੂੰ ਵੀ ਮੁਲਜਮ ਬਣਾਇਆ ਗਿਆ ਹੈ। ਸੀਬੀਆਈ ਦੇ ਵਿਸੇਸ ਜੱਜ ਵਿਸਾਲ ਗੋਗਨੇ ਨੇ ਅੱਜ ਈਡੀ ਨੂੰ ਚਾਰਜਸੀਟ ਅਤੇ ਦਸਤਾਵੇਜਾਂ ਦੀ ਈ-ਕਾਪੀ ਦਾਇਰ ਕਰਨ ਦਾ ਨਿਰਦੇਸ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ। ਈਡੀ ਦੇ ਵਿਸੇਸ ਸਰਕਾਰੀ ਵਕੀਲ ਮਨੀਸ ਜੈਨ ਅਤੇ ਐਡਵੋਕੇਟ ਈਸਾਨ ਬੈਸਲਾ ਨੇ ਅਦਾਲਤ ਨੂੰ ਦੱਸਿਆ ਕਿ ਯਾਦਵ ਪਰਿਵਾਰ ਦੇ ਮੈਂਬਰ ਅਪਰਾਧ ਦੀ ਕਮਾਈ ਦੇ ਲਾਭਪਾਤਰੀ ਹਨ। ਕਟਿਆਲ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਹਿਰਾਸਤ ਵਿਚ ਹੈ। ਬਾਕੀ ਮੁਲਜਮਾਂ ‘ਤੇ ਬਿਨਾਂ ਗਿ੍ਰਫਤਾਰੀ ਦੇ ਦੋਸ ਲਾਏ ਗਏ ਹਨ।