ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ

0
102

ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦਾ ਜਸ਼ਨ ਮਨਾਉਣ ਲਈ ਅਮਰੀਕਾ ਵਿਚ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਤਿਹਾਸਕ ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ ਅਮਰੀਕਾ ਭਰ ਵਿਚ ਕਾਰ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਪਿਛਲੇ ਹਫਤਿਆਂ ਵਿਚ ਵਾਸ਼ਿੰਗਟਨ, ਸ਼ਿਕਾਗੋ ਤੇ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਕਈ ਰੈਲੀਆਂ ਆਯੋਜਿਤ ਕੀਤੀ ਜਾ ਚੁੱਕੀ ਹੈ। ਅਮਰੀਕਾ ਵਿਚ ‘ਕੈਲੀਫੋਰਨੀਆ ਇੰਡੀਅਨਸ’ ਨਾਂ ਦਾ ਸਮੂਹ ‘ਭਗਵਾਨ ਸ਼੍ਰੀਰਾਮ ਦੀ ਘਰ ਵਾਪਸ’ ਦਾ ਜਸ਼ਨ ਮਨਾਉਣ ਲਈ 20 ਜਨਵਰੀ ਨੂੰ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕਰਨ ਜਾ ਰਿਹਾ ਹੈ। ਆਯੋਜਕਾਂ ਨੇ ਕਿਹਾ ਕਿ ਰੈਲੀ ਵਿਚ 400 ਤੋਂ ਵੱਧ ਕਾਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ ਤੇ ਇਹ ਰੈਲੀ ਸਾਊਥ ਬੇ ਤੋਂ ਗੋਲਡਨ ਗੇਟ ਬ੍ਰਿਜ ਤੱਕ ਜਾਵੇਗੀ। ਆਯੋਜਕਾਂ ਨੇ ਕਿਹਾ ਕਿ ਉੱਤਰੀ ਕੈਲੀਫੋਰਨੀਆ ਦੇ ਭਾਰਤਵੰਸ਼ੀ ਭਾਰਤ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਤੇ ਗੌਰਵਪੂਰਨ ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ ਇਕਜੁੱਟ ਹੈ। ਆਯੋਜਕਾਂ ਨੇ ਕਿਹਾ ਕਿ ਅਸੀਂ ਅਯੁੱਧਿਆ ਨਹੀਂ ਜਾ ਸਕਦੇ ਹਾਂ ਪਰ ਰਾਮ ਸਾਡੇ ਦਿਲ ਵਿਚ ਹਨ। ਸਥਾਨਕ ਮੰਦਰਾਂ ਤੇ ਭਾਰਤਵੰਸ਼ੀਆਂ ਨੇ 22 ਜਨਵਰੀ ਨੂੰ ਵੀ ਵਿਸ਼ੇਸ਼ ਆਯੋਨ ਕਰਨ ਦੀ ਤਿਆਰੀ ਕੀਤੀ ਹੈ।

LEAVE A REPLY

Please enter your comment!
Please enter your name here